ਗੁਰੂ ਹਰਸਹਾਏ ਵਿਖੇ ਰੈਸਟੋਰੈਂਟ 'ਚ ਕਿੱਟੀ ਪਾਰਟੀ ਦੌਰਾਨ ਚੱਲੀ ਗੋਲੀ ,ਇੱਕ ਦੀ ਮੌਤ, 1 ਔਰਤ ਜ਼ਖ਼ਮੀ

By Shanker Badra - August 26, 2021 12:08 pm

ਗੁਰੂ ਹਰਸਹਾਏ : ਗੁਰੂ ਹਰਸਹਾਏ ਦੇ ਫ਼ਰੀਦਕੋਟ ਰੋਡ ਸਥਿਤ ਬਾਦਸ਼ਾਹ ਹੋਟਲ ਵਿਖੇ ਬੀਤੀ ਰਾਤ ਨੂੰ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਔਰਤ ਗੰਭੀਰ ਰੂਪ 'ਚ ਜ਼ਖਮੀਂ ਹੋ ਗਈ। ਉਸ ਦੌਰਾਨ ਲੋਕਾਂ ਅਤੇ ਹੋਟਲ ਮਾਲਕ ਦੌਰਾਨ ਰੋਟੀਆਂ ਠੰਢੀਆਂ ਨੂੰ ਲੈ ਕੇ ਬਹਿਸ ਹੋਈ।

ਗੁਰੂ ਹਰਸਹਾਏ ਵਿਖੇ ਰੈਸਟੋਰੈਂਟ 'ਚ ਕਿੱਟੀ ਪਾਰਟੀ ਦੌਰਾਨ ਚੱਲੀ ਗੋਲੀ ,ਇੱਕ ਦੀ ਮੌਤ, 1 ਔਰਤ ਜ਼ਖ਼ਮੀ

ਜਾਣਕਾਰੀ ਅਨੁਸਾਰ ਰਾਤ 11 -12 ਵਜੇ ਦੇ ਵਿਚਕਾਰ ਰੈਸਟੋਰੈਂਟ ਵਾਲਿਆਂ ਨੇ ਕਿੱਟੀ ਪਾਰਟੀ 'ਚ ਸ਼ਾਮਲ ਲੋਕਾਂ ਲਈ ਟੇਬਲ 'ਤੇ ਰੋਟੀ ਲਗਾਈ ਤਾਂ ਰੋਟੀ ਠੰਡੀ ਹੋਣ ਕਰਕੇ ਲੋਕਾਂ ਦੀ ਰੈਸਟੋਰੈਂਟ ਵਾਲਿਆਂ ਨਾਲ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਰੈਸਟੋਰੈਂਟ ਦੇ ਮਾਲਕ ਨੇ ਰੈਸਟੋਰੈਂਟ 'ਚ ਆਉਂਦਿਆਂ ਹੀ ਲੋਕਾਂ 'ਤੇ ਗੋਲੀ ਚਲਾ ਦਿੱਤੀ।

ਗੁਰੂ ਹਰਸਹਾਏ ਵਿਖੇ ਰੈਸਟੋਰੈਂਟ 'ਚ ਕਿੱਟੀ ਪਾਰਟੀ ਦੌਰਾਨ ਚੱਲੀ ਗੋਲੀ ,ਇੱਕ ਦੀ ਮੌਤ, 1 ਔਰਤ ਜ਼ਖ਼ਮੀ

ਇਸ ਘਟਨਾ ਦੌਰਾਨ ਸ਼ਹਿਰ ਦੇ ਵਿਅਕਤੀ ਟਿੰਕਾ ਸੁਨਿਆਰੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਸੇ ਦੌਰਾਨ ਉਸ ਵਲੋਂ ਇਕ ਹੋਰ ਗੋਲੀ ਚਲਾਈ ਗਈ ਜੋ ਕਿ ਇਕ ਮਹਿਲਾ ਦੇ ਲੱਗੀ ,ਜਿਸ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਬਾਗ਼ੀ ਹਸਪਤਾਲ ਵਿਖੇ ਰੈਫ਼ਰ ਕੀਤਾ।

ਗੁਰੂ ਹਰਸਹਾਏ ਵਿਖੇ ਰੈਸਟੋਰੈਂਟ 'ਚ ਕਿੱਟੀ ਪਾਰਟੀ ਦੌਰਾਨ ਚੱਲੀ ਗੋਲੀ ,ਇੱਕ ਦੀ ਮੌਤ, 1 ਔਰਤ ਜ਼ਖ਼ਮੀ

ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ , ਜਿੱਥੇ ਉਸਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਵਾਲੀ ਥਾਂ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਇਸ ਮਗਰੋਂ ਰੈਸਟੋਰੈਂਟ ਦੇ ਮਾਲਕ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
-PTCNews

adv-img
adv-img