ਪਟਿਆਲਾ ਜੇਲ੍ਹ ‘ਚੋਂ ਫ਼ਰਾਰ 3 ਕੈਦੀਆਂ ‘ਚੋਂ ਇਕ ਕੈਦੀ ਕਪੂਰਥਲੇ ਤੋਂ ਗ੍ਰਿਫ਼ਤਾਰ  

One of the three prisoners who escaped from Patiala jail was arrested from Kapurthala
ਪਟਿਆਲਾ ਜੇਲ੍ਹ 'ਚੋਂ ਫ਼ਰਾਰ 3 ਕੈਦੀਆਂ 'ਚੋਂ ਇਕ ਕੈਦੀ ਕਪੂਰਥਲੇ ਤੋਂ ਗ੍ਰਿਫ਼ਤਾਰ  

ਪਟਿਆਲਾ : ਕੇਦਰੀ ਜੇਲ੍ਹ ਪਟਿਆਲਾ ਤੋਂ 26 ਤੇ 27 ਦੀਰਮਿਆਨੀ ਰਾਤ ਨੂੰ ਫਰਾਰ 3 ਕੈਦੀਆਂ ‘ਚੋਂ 1 ਫਰਾਰ ਕੈਦੀ ਨੂੰ ਕਪੂਰਥਲੇ ਤੋਂ ਗ੍ਰਿਫਤਾਰ ਕਰ ਲਿਆ ਹੈ। ਕੈਦੀ ਇੰਦਰਜੀਤ ਸਿੰਘ ਨੂੰ ਪਟਿਆਲਾ ਤੇ ਕਪੂਰਥਲਾ ਦੀ ਪੁਲਿਸ ਨੇ ਸਾਂਝੇ ਅਪਰੇਸ਼ਨ ਤਹਿਤ ਕਾਬੂ ਕੀਤਾ ਹੈ।

ਪਟਿਆਲਾ ਜੇਲ੍ਹ ‘ਚੋਂ ਫ਼ਰਾਰ 3 ਕੈਦੀਆਂ ‘ਚੋਂ ਇਕ ਕੈਦੀ ਕਪੂਰਥਲੇ ਤੋਂ ਗ੍ਰਿਫ਼ਤਾਰ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਇਸਦੀ ਪੁਸ਼ਟੀ ਕਰਦਿਆਂ ਐਸਐਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਫਰਾਰ ਹੋਏ ਇਕ ਕੈਦੀ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਜਲਦ ਹੀ ਇਸ ਬਾਰੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੂਸਰੇ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।

ਪਟਿਆਲਾ ਜੇਲ੍ਹ ‘ਚੋਂ ਫ਼ਰਾਰ 3 ਕੈਦੀਆਂ ‘ਚੋਂ ਇਕ ਕੈਦੀ ਕਪੂਰਥਲੇ ਤੋਂ ਗ੍ਰਿਫ਼ਤਾਰ

ਕੈਦੀ ਸ਼ੇਰ ਸਿੰਘ ਵਾਸੀ ਪਿੰਡ ਵਣੀਏ ਕੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਯੂਕੇ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕੈਦੀ ਇੰਦਰਜੀਤ ਸਿੰਘ ਉਰਫ ਧਿਆਨਾ ਵਾਸੀ ਰਾਣੀਪੁਰ ਜ਼ਿਲ੍ਹਾ ਕਪੂਰਥਲਾ ਨੂੰ ਉਥੋਂ ਦੀ ਅਦਾਲਤ ਵੱਲੋਂ ਐੱਨਡੀਪੀਐੱਸ ਐਕਟ ਤਹਿਤ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਪਟਿਆਲਾ ਜੇਲ੍ਹ ‘ਚੋਂ ਫ਼ਰਾਰ 3 ਕੈਦੀਆਂ ‘ਚੋਂ ਇਕ ਕੈਦੀ ਕਪੂਰਥਲੇ ਤੋਂ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ   

ਤੀਜਾ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨੂਪੀ ਪਿੰਡ ਢਾਬੀ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ। ਜਸਪ੍ਰੀਤ ਖ਼ਿਲਾਫ ਸਾਲ 2018 ‘ਚ ਕਤਲ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਤੇ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਸੀ। ਇਨ੍ਹਾਂ ‘ਚੋਂ ਕੇਦੀ ਇੰਦਰਜੀਤ ਦੀ ਗ੍ਰਿਫ਼ਤਾਰੀ ਹੋ ਗਈ ਹੈ ਤੇ ਬਾਕੀ ਦੋਹਾਂ ਦੀ ਭਾਲ ਜਾਰੀ ਹੈ।
-PTCNews