Sat, Apr 20, 2024
Whatsapp

ਕੋਰੋਨਾ ਵਧਿਆ ਤਾਂ ਹਰ 16 ਸੈਕੰਡ 'ਚ ਇੱਕ ਮਰਿਆ ਹੋਇਆ ਬੱਚਾ ਹੋਏਗਾ ਪੈਦਾ

Written by  Jagroop Kaur -- October 08th 2020 06:25 PM
ਕੋਰੋਨਾ ਵਧਿਆ ਤਾਂ ਹਰ 16 ਸੈਕੰਡ 'ਚ ਇੱਕ ਮਰਿਆ ਹੋਇਆ ਬੱਚਾ ਹੋਏਗਾ ਪੈਦਾ

ਕੋਰੋਨਾ ਵਧਿਆ ਤਾਂ ਹਰ 16 ਸੈਕੰਡ 'ਚ ਇੱਕ ਮਰਿਆ ਹੋਇਆ ਬੱਚਾ ਹੋਏਗਾ ਪੈਦਾ

ਲੰਡਨ- ਕੋਰੋਨ ਵਾਇਰਸ ਨਾਲ ਜੂਝ ਰਹੀ ਦੁਨੀਆਂ ਲਈ WHO ਯਾਨੀ ਵਿਸ਼ਵ ਸਿਹਤ ਸੰਗਠਨ, ਨੇ ਇਕ ਹੋਰ ਅਜਿਹੇ ਸੋਧ ਦਾ ਖੁਲਾਸਾ ਕੀਤਾ ਹੈ ਜਿਸ ਨੇ ਚਿੰਤਾ ਵਧ ਦਿਤੀ ਹੈ। ਦਰਅਸਲ ਸੰਯੁਕਤ ਰਾਸ਼ਟਰ ਬਾਲ ਫੰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਹਰ ਸਾਲ ਵਿਸ਼ਵ ਵਿਚ ਤਕਰੀਬਨ 20 ਲੱਖ ਮਰੇ ਹੋਏ ਬੱਚੇ ਜਨਮ ਲੈਂਦੇ ਹਨ ਅਤੇ ਕੋਰੋਨਾ ਵਾਇਰਸ ਕਾਰਨ ਇਹ ਮਾਮਲੇ ਹੋਰ ਵੀ ਵੱਧ ਸਕਦੇ ਹਨ। ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਸ ਦਾ ਖੁਲਾਸਾ ਕੀਤਾ ਗਿਆ ਹੈ।One stillbirth every 16 seconds One stillbirth every 16 secondsਗਰਭ ਧਾਰਨ ਦੇ 28 ਹਫਤਿਆਂ ਜਾਂ ਉਸ ਦੇ ਬਾਅਦ ਮਰੇ ਹੋਏ ਬੱਚੇ ਪੈਦਾ ਹੋਣ ਜਾਂ ਡਲਿਵਰੀ ਦੌਰਾਨ ਬੱਚੇ ਦੀ ਮੌਤ ਹੋ ਜਾਣ ਨੂੰ ਸਟਿਲਬਰਥ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਬਾਲ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਹੈਨਰਿਟਾ ਫੋਰ ਨੇ ਕਿਹਾ ਕਿ ਹਰ 16 ਸਕਿੰਟਾਂ ਵਿਚ ਕਿਤੇ ਨਾ ਕਿਤੇ ਕੋਈ ਮਾਂ ਸਟਿਲਬਰਥ ਦਾ ਦਰਦ ਝੱਲੇਗੀ।One stillbirth occurs every 16 seconds, according to first ever joint UN  estimates | LSHTMਉਨ੍ਹਾਂ ਕਿਹਾ ਕਿ ਵਧੀਆ ਨਿਗਰਾਨੀ, ਡਲਿਵਰੀ ਸਮੇਂ ਚੰਗੀ ਦੇਖਭਾਲ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਕਾਰਨ ਇਹ ਵਿਸ਼ਵ ਅੰਕੜੇ ਵਧ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਸਿਹਤ ਸੇਵਾਵਾਂ 50 ਫੀਸਦੀ ਘੱਟ ਗਈਆਂ ਹਨ ਤੇ ਇਸ ਦੇ ਨਤੀਜੇ ਵਜੋਂ ਅਗਲੇ ਸਾਲ 117 ਵਿਕਾਸਸ਼ੀਲ ਦੇਸ਼ਾਂ ਵਿਚ 2 ਲੱਖ ਹੋਰ ਸਟਿਲਬਰਥ ਹੋ ਸਕਦੇ ਹਨ।Covid could add to 2 million per year stillbirth toll: UNਉਪ ਸਹਾਰਾ ਅਫਰੀਕਾ ਤੇ ਮੱਧ ਏਸ਼ੀਆ ਵਿਚ ਸਟਿਲਬਰਥ ਦੇ ਤਕਰੀਬਨ ਅੱਧੇ ਮਾਮਲੇ ਡਲਿਵਰੀ ਦੌਰਾਨ ਦੇ ਹਨ, ਉੱਥੇ ਹੀ ਯੂਰਪ, ਉੱਤਰੀ ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਇਸ ਦੇ 6 ਫੀਸਦੀ ਮਾਮਲੇ ਹਨ। ਸੰਗਠਨ ਮੁਤਾਬਕ ਵਿਕਸਿਤ ਦੇਸ਼ਾਂ ਵਿਚ ਜਾਤੀ ਘੱਟ ਗਿਣਤੀਆਂ ਵਿਚ ਅਜਿਹੇ ਮਾਮਲੇ ਜ਼ਿਆਦਾ ਹੁੰਦੇ ਹਨ। ਉਦਾਹਰਣ ਵਜੋਂ ਕੈਨੇਡਾ ਵਿਚ ਇਨਯੂਇਡ ਭਾਈਚਾਰੇ ਦੀਆਂ ਬੀਬੀਆਂ ਵਿਚ ਪੂਰੇ ਦੇਸ਼ ਦੇ ਮੁਕਾਬਲੇ ਅਜਿਹੇ ਮਾਮਲੇ 3 ਗੁਣਾ ਜ਼ਿਆਦਾ ਹੁੰਦੇ ਹਨ।


Top News view more...

Latest News view more...