Fri, Apr 19, 2024
Whatsapp

ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ

Written by  Shanker Badra -- July 27th 2019 07:50 PM
ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ

ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ

ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ :ਚੰਡੀਗੜ੍ਹ : ਪੰਜਾਬ ਮਿਸ਼ਨ ਤਹਿਤ ਸਰਕਾਰ ਇੱਕ ਪਾਸੇ ਬੂਟੇ ਲਗਾਉਣ ਦੀ ਮੁਹਿੰਮ ਦਾ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀ ਹੈ ਤੇ ਦੂਜੇ ਪਾਸੇ ਨਜਾਇਜ਼ ਤੌਰ ’ਤੇ ਕੱਟੇ ਦਰੱਖਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਪੰਜਾਬ ਵਿੱਚ ਤਾਂ ਰੁੱਖਾਂ ਨੂੰ ਦੁਸ਼ਮਣਾਂ ਦੀ ਤਰ੍ਹਾਂ ਕੱਟਿਆ ਜਾ ਰਿਹਾ ਹੈ। ਜਿਥੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਣ ਉੱਪਰ ਬਹੁਤ ਹੀ ਮਾੜਾ ਅਸਰ ਰਿਹਾ ਹੈ ,ਓਥੇ ਹੀ ਕਈ ਭਿਆਨਕ ਬਿਮਾਰੀਆਂ ਫ਼ੈਲ ਰਹੀਆਂ ਹਨ। [caption id="attachment_323063" align="aligncenter" width="300"]One Tree Due many people Save Life , Video viral ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ[/caption] ਇਕ ਅਨੁਮਾਨ ਮੁਤਾਬਿਕ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਇਕੱਲੇ ਸਰਕਾਰੀ ਅਦਾਰਿਆਂ ਵੱਲੋਂ 9 ਲੱਖ ਦਰੱਖਤ ਕੱਟੇ ਜਾ ਚੁੱਕੇ ਹਨ। ਜੇਕਰ ਇਸ ਤੋਂ ਇਲਾਵਾ ਨਿੱਜੀ ਪੱਧਰ ’ਤੇ ਲੋਕਾਂ ਵੱਲੋਂ ਦਰੱਖਤਾਂ ਦੀ ਕੀਤੀ ਕਟਾਈ ਦੀ ਗੱਲ ਕਰੀਏ ਤਾਂ ਇਹ ਗਿਣਤੀ ਕਈ ਗੁਣਾ ਵੱਧ ਜਾਵੇਗੀ , ਜੋ ਚਿੰਤਾ ਦਾ ਵਿਸ਼ਾ ਹੈ। ਦਰੱਖਤਾਂ ਦੇ ਕੱਟੇ ਜਾਣ ਦੇ ਬਾਵਜੂਦ ਨਵੇਂ ਦਰੱਖਤ ਨਹੀਂ ਲਾਏ ਗਏ ਪਰ ਕਈ ਵਾਰ ਦਰੱਖਤ ਸਾਡੀ ਜਾਨ ਵੀ ਬਚਾਅ ਸਕਦੇ ਹਨ। [caption id="attachment_323064" align="aligncenter" width="300"]One Tree Due many people Save Life , Video viral ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ[/caption] ਇਸ ਦੌਰਾਨ ਸੋਸ਼ਲ ਮੀਡਿਆ 'ਤੇ ਇੱਕ ਤਾਜ਼ਾ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਵਾਰੀਆਂ ਨਾਲ ਭਰੀ ਇੱਕ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਉਂਦੀ ਹੈ। ਜਦੋਂ ਬੱਸ ਪੰਪ ਵੱਲ ਮੁੜਨ ਲੱਗਦੀ ਹੈ ਤਾਂ ਬੱਸ ਟੇਢੀ ਹੋ ਜਾਂਦੀ ਹੈ ਪਰ ਦਰੱਖਤ ਕਰਕੇ ਵੱਡਾ ਹਾਦਸਾ ਹੋਣ ਤੋਂ ਬਚ ਜਾਂਦਾ ਹੈ। ਇਹ ਬੱਸ ਸਵਾਰੀਆਂ ਨਾਲ ਪੂਰੀ ਭਰੀ ਹੋਈ ਹੈ। [caption id="attachment_323065" align="aligncenter" width="300"]One Tree Due many people Save Life , Video viral ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ[/caption] ਇਸ ਗੱਲ ਤੋਂ ਸਾਫ਼ ਹੋ ਗਿਆ ਹੈ ਕਿ ਦਰੱਖਤ ਜਿਥੇ ਸੰਘਣੀ ਛਾਂ ਦਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਸਾਡਾ ਬਚਾਅ ਕਰਦਾ ਹੈ। ਇਸ ਦੇ ਨਾਲ ਹੀ ਦਰੱਖਤ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਦਾ ਹੈ ਅਤੇ ਕਈ ਵਾਰ ਹਾਦਸਿਆਂ ਤੋਂ ਬਚਾਅ ਦਿੰਦਾ ਹੈ। ਜਿਸ ਕਰਕੇ ਇਸ ਵੀਡੀਓ ਤੋਂ ਸਬਕ ਲੈਂਦੇ ਹੋਏ ਦਰੱਖਤ ਕੱਟਣ ਦੀ ਬਜਾਏ ਹਰ ਇੱਕ ਵਿਅਕਤੀ ਨੂੰ ਦਰੱਖਤ ਲਗਾਉਣੇ ਚਾਹੀਦੇ ਹਨ। -PTCNews

 
View this post on Instagram
 

ਦਰੱਖਤ ਨੇ ਕਿੰਨੇ ਲੋਕਾਂ ਦੀ ਜਾਨ ਬਚਾਈ, ਦੇਖੋ ਵੀਡਿਉ

A post shared by PTC News (@ptc_news) on


Top News view more...

Latest News view more...