Advertisment

ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ

author-image
Shanker Badra
Updated On
New Update
ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ
Advertisment
ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ:ਨਵੀਂ ਦਿੱਲੀ : ਭਾਰਤੀ ਖਾਣੇ ‘ਚ ਪਿਆਜ਼ ਦੀ ਬਹੁਤ ਹੀ ਅਹਿਮੀਅਤ ਹੈ। ਇਸ ਨੂੰ ਜਿਥੇ ਖਾਣੇ ਨੂੰ ਸੁਆਦ ਬਣਾਉਣ ਲਈ ਵਰਤਿਆ ਜਾਂਦਾ ਹੈ ,ਓਥੇ ਹੀ ਉਸਨੂੰ ਸੁਲਾਦ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਪਿਆਜ਼ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ,ਕਿਉਂਕਿ ਇਹ ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਵੀ ਮਾਤ ਦਿੰਦਾ ਹੈ। ਵੈਸੇ ਤਾਂ ਪਿਆਜ਼ ਕੱਟਣ ਲੱਗਿਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਪਰ ਅੱਜ -ਕੱਲ੍ਹ ਪਿਆਜ਼ ਖਰੀਦਣ ਲੱਗਿਆਂ ਹੀ ਇਨਸਾਨ ਦੇ ਹੰਝੂ ਨਿੱਕਲ ਰਹੇ ਹਨ। ਜੇਕਰ ਦੇਖਿਆ ਜਾਵੇਂ ਤਾਂ ਪਿਆਜ਼ ਖਰੀਦਣ ਤੋਂ ਬਾਅਦ ਹੋਰ ਸਬਜ਼ੀ ਲੈਣ ਲਈ ਪੈਸੇ ਹੀ ਨਹੀਂ ਬੱਚਦੇ। Onions Price Hike in Punjab latest news in punjab ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ ਦੇਸ਼ ਅੰਦਰ ਅਕਸਰ ਹੀ ਸਬਜ਼ੀਆਂ ਦੇ ਭਾਅ ਘੱਟਦੇ- ਵੱਧਦੇ ਰਹਿੰਦੇ ਹਨ ਪਰ ਇਸ ਵਾਰ ਪਿਆਜ਼ ਦੇ ਭਾਅ ਇਸ ਕਦਰ ਵਧੇ ਹਨ ਕਿ ਇਸ ਦਾ ਫ਼ਰਕ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਪਿਆਜ਼ ਇਕ ਵਾਰ ਫਿਰ ਲੋਕਾਂ ਨੂੰ ਰੁਲਾ ਰਿਹਾ ਹੈ। ਦੇਸ਼ ਭਰ 'ਚ ਜਿੱਥੇ ਪਿਆਜ਼ ਦੀ ਵੱਧਦੀ ਕੀਮਤ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਓਥੇ ਹੀ ਦੁਕਾਨਦਾਰ ਅਤੇ ਵਪਾਰੀ ਵੀ ਪਰੇਸ਼ਾਨ ਹਨ।
Advertisment
Onions Price Hike in Punjab latest news in punjab ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ ਦਰਅਸਲ 'ਚ ਦੇਸ਼ ਵਿੱਚ ਪਿਆਜ਼ ਉਤਪਾਦਨ ਕਰਨ ਵਾਲੇ ਸੂਬਿਆਂ ਵਿੱਚ ਹੜ੍ਹ ਆਉਣ ਕਰਕੇ ਪਿਆਜ਼ ਦੀ ਖੇਤੀ ਬਰਬਾਦ ਹੋਣ ਨਾਲ ਪਿਆਜ਼ ਦੇ ਭਾਅ ਦੁੱਗਣੇ ਹੋ ਗਏ ਹਨ। ਦਿੱਲੀ ਦੀਆਂ ਆਜ਼ਾਦਪੁਰ ਮੰਡੀਆਂ ਤੋਂ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵਿੱਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ,ਜਿਸ ਕਰਕੇ ਆਮ ਲੋਕਾਂ ਨੂੰ ਇਸ ਦੀ ਮਹਿੰਗੀ ਕੀਮਤ ਕਾਰਨ ਕਾਫੀ ਪਰੇਸ਼ਾਨ ਹੋਣਾ ਪੈ ਰਿਹਾ ਹੈ। Onions Price Hike in Punjab latest news in punjab ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ ਦਿੱਲੀ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਆਜ਼ ਦੇ ਥੋਕ ਭਾਅ 70-80 ਰੁਪਏ ਪ੍ਰਤੀ ਕਿੱਲੋ ਦਰਮਿਆਨ ਹਨ।ਦਿੱਲੀ 'ਚ ਪਿਛਲੇ ਹਫ਼ਤੇ ਪਿਆਜ਼ 45 ਰੁਪਏ ਕਿੱਲੋ ਸੀ ਪਰ ਕੌਮੀ ਬਾਗ਼ਵਾਨੀ ਬੋਰਡ ਅਨੁਸਾਰ ਸੋਮਵਾਰ ਨੂੰ ਹੈਦਰਾਬਾਦ 'ਚ ਪਿਆਜ਼ 100 ਰੁਪਏ ਕਿੱਲੋ ਵਿਕਿਆ ਹੈ। ਪੰਜਾਬ ਵਿੱਚ ਵੀ 50 ਰੁਪਏ ਤੋਂ ਲੈ ਕੇ 70 -80 ਰੁਪਏ ਤੱਕ ਪਿਆਜ਼ ਵਿਕ ਰਹੇ ਹਨ। Onions Price Hike in Punjab latest news in punjab ਪਿਆਜ਼ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ ਉੱਧਰ ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਇਸ ਤਰੀਕੇ ਨਾਲ ਮਹਿੰਗੇ ਹੋਣ ਨਾਲ ਉਨ੍ਹਾਂ ਦਾ ਸਬਜ਼ੀ ਦਾ ਤੜਕਾ ਮਹਿੰਗਾ ਹੋ ਗਿਆ ਹੈ ਅਤੇ ਅੱਜ ਦੀ ਤਾਰੀਖ ਵਿੱਚ ਇਲਾਕੇ ਪਿਆਜ਼ ਨੇ ਹੀ ਘਰ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ।ਹਾਲਾਤ ਇਹ ਹੋ ਗਏ ਹਨ ਕਿ ਹਰ ਸਬਜ਼ੀ ਵਿੱਚ ਇਸਤੇਮਾਲ ਹੋਣ ਵਾਲੇ ਪਿਆਜ਼ ਨੇ ਅੱਜ ਆਮ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment