Tue, Apr 23, 2024
Whatsapp

ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ 'ਚ ਖੁੱਲ੍ਹੇਗਾ ਪਾਸਪੋਰਟ ਦਫਤਰ

Written by  Jashan A -- January 21st 2019 01:39 PM
ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ 'ਚ ਖੁੱਲ੍ਹੇਗਾ ਪਾਸਪੋਰਟ ਦਫਤਰ

ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ 'ਚ ਖੁੱਲ੍ਹੇਗਾ ਪਾਸਪੋਰਟ ਦਫਤਰ

ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ 'ਚ ਖੁੱਲ੍ਹੇਗਾ ਪਾਸਪੋਰਟ ਦਫਤਰ,ਰੂਪਨਗਰ: ਰੂਪਨਗਰ ਵਾਸੀਆਂ ਨੂੰ ਹੁਣ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ, ਜਿਸ ਨਾਲ ਹੁਣ ਲੋਕਾਂ ਨੂੰ ਚੰਡੀਗੜ੍ਹ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ। ਦਰਅਸਲ ਰੂਪਨਗਰ 'ਚ ਹੁਣ ਪਾਸਪੋਰਟ ਦਫਤਰ ਖੁੱਲ੍ਹਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤੀ। [caption id="attachment_243300" align="aligncenter" width="300"]passport ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ 'ਚ ਖੁੱਲ੍ਹੇਗਾ ਪਾਸਪੋਰਟ ਦਫਤਰ[/caption] ਜਿਸ ਦਾ ਉਦਘਾਟਨ ਉਹ 9 ਫਰਵਰੀ ਨੂੰ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਇਹ ਮੰਗ ਚੁੱਕੀ ਸੀ ਕਿ ਜ਼ਿਲਾ ਰੂਪਨਗਰ ਵਿੱਚ ਪਾਸਪੋਰਟ ਦਫਤਰ ਖੋਲ੍ਹਿਆ ਜਾਵੇ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਚੰਡੀਗੜ੍ਹ ਜਾ ਕੇ ਪਰੇਸ਼ਾਨ ਹੋਣਾ ਪੈਂਦਾ ਹੈ। [caption id="attachment_243301" align="aligncenter" width="300"]passport ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ 'ਚ ਖੁੱਲ੍ਹੇਗਾ ਪਾਸਪੋਰਟ ਦਫਤਰ[/caption] ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕੇਂਦਰ ਸਰਕਾਰ ਰੂਪਨਗਰ ਵਿੱਚ ਪਾਸਪੋਰਟ ਦਫਤਰ ਖੋਲ੍ਹਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਾਸਪੋਰਟ ਦਫ਼ਤਰ ਖੁੱਲ੍ਹਣ ਨਾਲ ਜਿੱਥੇ ਰੂਪਨਗਰ ਦੇ ਨਾਲ-ਨਾਲ ਨਵਾਂਸ਼ਹਿਰ ਜ਼ਿਲੇ ਦੇ ਲੋਕਾਂ ਨੂੰ ਵੀ ਇੱਥੇ ਹੀ ਪਾਸਪੋਰਟ ਬਣਵਾਉਣ ਦੀ ਸੁਵਿਧਾ ਮਿਲੇਗੀ। -PTC News


Top News view more...

Latest News view more...