Thu, Apr 25, 2024
Whatsapp

ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ’ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ

Written by  Joshi -- March 20th 2018 06:50 PM -- Updated: March 20th 2018 06:51 PM
ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ’ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ

ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ’ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ

Operation blue star UK government role: ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ’ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ ਨਵੀਂ ਦਿੱਲੀ : ਕੀ ਭਾਰਤ ’ਚ ਅੱਜ ਵੀ ਅੰਗਰੇਜਾਂ ਦਾ ਰਾਜ ਹੈ ? ਜੂਨ 1984 ’ਚ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਜਾਮ ਦਿੱਤੇ ਗਏ ਸਾਕਾ ਨੀਲਾ ਤਾਰਾ ’ਚ ਬਰਤਾਨੀਆਂ ਦੀ ਫੌਜ ਦੀ ਸਮੂਲੀਅਤ ਕੀ ਸ਼ਹੀਦ ਉਧਮ ਸਿੰਘ ਵੱਲੋਂ ਜਨਰਲ ਡਾਇਰ ਨੂੰ ਮਾਰਨ ਦਾ ਬਦਲਾ ਸੀ ? ਇਹ ਗੰਭੀਰ ਸਵਾਲ ਅਕਾਲੀ ਦਲ ਦੇ ਸਾਂਸਦਾ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਦੇ ਹੋਏ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ’ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਰਾਜਨਾਥ ਸਿੰਘ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਸਮੁੱਚੀ ਸਿੱਖ ਕੌਮ ਨੂੰ ਦੇਣ ਦੀ ਦਲੀਲ ਦਿੱਤੀ। ਉਕਤ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਤੋਂ ਪਹਿਲਾਂ ਬਰਤਾਨੀਆਂ ਸਰਕਾਰ ਤੋਂ ਸਲਾਹ ਕਰਨ ਦੀਆਂ ਜੋ ਗੱਲਾਂ ਮੀਡੀਆ ਰਾਹੀਂ ਆ ਰਹੀਆਂ ਹਨ, ਉਸਤੋਂ ਲਗਦਾ ਹੈ ਕਿ ਭਾਰਤ ਖੁਦਮੁਖਤਿਆਰ ਦੇਸ਼ ਨਾ ਹੋ ਕੇ ਅੱਜ ਵੀ ਬ੍ਰਿਟਿਸ਼ ਹਕੂਮਤ ਦਾ ਹਿੱਸਾ ਹੈ। ਚੰਦੂਮਾਜਰਾ ਨੇ ਖਦਸ਼ਾ ਜਤਾਇਆ ਕਿ ਸ਼ਹੀਦ ਉਧਮ ਸਿੰਘ ਵੱਲੋਂ ਜਲੀਆਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਂਦੇ ਹੋਏ ਜਨਰਲ ਡਾਇਰ ’ਤੇੇ ਕੀਤੇ ਗਏ ਕਤਲ ਦਾ ਗੁੱਸਾ ਵੀ ਸਾਕਾ ਨੀਲਾ ਤਾਰਾ ’ਚ ਬ੍ਰਿਟਿਸ ਹਕੂਮਤ ਦੀ ਸਮੂਲੀਅਤ ਦਾ ਕਾਰਨ ਹੋ ਸਕਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਭਾਰਤ ਖੁਦਮੁਖਤਿਆਰ ਦੇਸ਼ ਹੈ ਪਰ ਜਿਸ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਗੁਰੂਧਾਮਾਂ ’ਤੇ ਵਿਦੇਸ਼ੀ ਸਲਾਹ ਅਤੇ ਦਖਲਅੰਦਾਜ਼ੀ ਸਹਾਰੇ ਹਮਲਾ ਕੀਤਾ ਗਿਆ ਸੀ ਉਹ ਖੁਦਮੁਖਤਿਆਰੀ ਬਾਰੇ ਸ਼ੰਕਾ ਪ੍ਰਗਟ ਕਰਦਾ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ ’ਚ ਅਕਾਲੀ ਸਾਂਸਦਾ ਦੀ ਚਿੰਤਾਂ ’ਤੇ ਡੂੰਘਾਈ ਨਾਲ ਜਾਂਚ ਕਰਾਉਣ ਦਾ ਭਰੋਸਾ ਦਿੱਤਾ। —PTC News


Top News view more...

Latest News view more...