Advertisment

ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ

author-image
Shanker Badra
New Update
ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ
Advertisment
ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ:ਬਠਿੰਡਾ 'ਚ ਇੱਕ ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੇ ਦਿਲ 'ਚ ਕੱਚ ਦੀ ਸ਼ੀਸ਼ੀ ਰਹਿ ਜਾਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਕੋਟਕਪੁਰਾ ਦੇ ਇੱਕ ਵਿਅਕਤੀ ਨੇ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿੱਚ ਦਿਲ ਦਾ ਅਪਰੇਸ਼ਨ ਕਰਵਾਇਆ ਸੀ। ਜਿਸ ਤੋਂ ਬਾਅਦ ਮਰੀਜ਼ ਦੀ ਹਸਪਤਾਲ 'ਚ ਮੌਤ ਹੋ ਗਈ।ਮ੍ਰਿਤਕ ਵਿਅਕਤੀ ਦੀ ਪਹਿਚਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ ,ਜੋ ਰੇਲਵੇ ਦਾ ਸਾਬਕਾ ਗਾਰਡ ਸੀ।ਪਰਿਵਾਰ ਮੁਤਾਬਕ ਮ੍ਰਿਤਕ ਵਿਅਕਤੀ ਦੇ ਚਾਰ ਲੜਕੀਆਂ ਹਨ। ਇਸ ਦਾ ਅਸਲੀ ਸੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਮ੍ਰਿਤਕ ਵਿਅਕਤੀ ਦਾ ਪਰਿਵਾਰ ਅਸਥੀਆਂ ਲੈਣ ਗਿਆ ਸੀ ਤਾਂ ਪਰਿਵਾਰ ਦੇ ਹੱਥ ਕੱਚ ਦੀ ਸ਼ੀਸ਼ੀ ਆ ਗਈ।ਜਿਸ ਨੂੰ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੇ ਡਾਕਟਰ ਦੀ ਲਾਪਰਵਾਹੀ ਦੱਸਿਆ ਹੈ।ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਡਾਕਟਰ ਤੋਂ ਅਪਰੇਸ਼ਨ ਦੌਰਾਨ ਲਾਪਰਵਾਹੀ ਵਰਤਦੇ ਹੋਏ ਮਰੀਜ਼ ਦੇ ਦਿਲ 'ਚ ਕੱਚ ਦੀ ਸ਼ੀਸ਼ੀ ਰਹਿ ਗਈ ,ਜਿਸ ਕਰਕੇ ਉਸਦੀ ਮੌਤ ਹੋ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment