ਮੁੱਖ ਖਬਰਾਂ

ਰਾਹਤ ਵਾਲੀ ਖ਼ਬਰ , ਸਰਕਾਰ ਨੇ ਛੋਟੀਆਂ ਬੱਚਤਾਂ 'ਤੇ ਵਿਆਜ਼ ਦਰਾਂ ਘਟਾਉਣ ਦੇ ਹੁਕਮਲਏ ਵਾਪਸ 

By Shanker Badra -- April 01, 2021 12:25 pm

ਨਵੀਂ ਦਿੱਲੀ : ਕਰੋੜਾਂ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਛੋਟੀ ਬੱਚਤ ਯੋਜਨਾਵਾਂ 'ਤੇ ਵਿਆਜ ਦਰ 'ਚ ਕਟੌਤੀ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦਰਅਸਲ 'ਚ ਦੇਰ ਰਾਤ ਹੀ ਖ਼ਬਰ ਆਈ ਸੀ ਕਿ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਲਈ ਛੋਟੀ ਬੱਚਤ ਯੋਜਨਾਵਾਂ 'ਤੇ ਵਿਆਜ ਦਰ ਘਟਾ ਦਿੱਤੀ ਗਈ ਹੈ ਪਰ ਹੁਣ ਇਹ ਫੈਸਲਾ ਵਾਪਸ ਲਿਆ ਗਿਆ ਹੈ।

Order on small savings interest rate cuts withdrawn : FM Nirmala Sitharaman ਰਾਹਤ ਵਾਲੀ ਖ਼ਬਰ , ਸਰਕਾਰ ਨੇ ਛੋਟੀਆਂ ਬੱਚਤਾਂ 'ਤੇ ਵਿਆਜ਼ ਦਰਾਂ ਘਟਾਉਣ ਦੇ ਹੁਕਮਲਏ ਵਾਪਸ

ਵਿੱਤ ਮੰਤਰੀ ਨੇ ਕਿਹਾ ਗਲਤੀ ਨਾਲ ਐਲਾਨ ਹੋ ਗਿਆ ਸੀ। ਹੁਣ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ, 'ਭਾਰਤ ਸਰਕਾਰ ਦੀ ਛੋਟੀਆਂ ਬੱਚਤਾਂ ਯੋਜਨਾਵਾਂ ਦੀ ਵਿਆਜ ਦਰ ਪਹਿਲਾਂ ਵਾਂਗ ਰਹ ਰਹੇਗੀ। ਜੋ 2020-21 ਦੀ ਅੰਤਿਮ ਤਿਮਾਹੀ 'ਚ ਮੌਜੂਦ ਸਨ। ਯਾਨੀ ਕਿ ਮਾਰਚ, 2021 ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ।

Order on small savings interest rate cuts withdrawn : FM Nirmala Sitharaman ਰਾਹਤ ਵਾਲੀ ਖ਼ਬਰ , ਸਰਕਾਰ ਨੇ ਛੋਟੀਆਂ ਬੱਚਤਾਂ 'ਤੇ ਵਿਆਜ਼ ਦਰਾਂ ਘਟਾਉਣ ਦੇ ਹੁਕਮਲਏ ਵਾਪਸ

ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਛੋਟੀਆਂ ਬਚਤ ਸਕੀਮਾਂ ਉੱਤੇ ਵਿਆਜ ਦਰਾਂ ਵਿੱਚ 1.1 ਪ੍ਰਤੀਸ਼ਤ ਤੱਕ ਕਟੌਤੀ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ (PPF) ਅਤੇ ਰਾਸ਼ਟਰੀ ਬਚਤ ਸਰਟੀਫਿਕੇਟ (NSC) ਸ਼ਾਮਲ ਹਨ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਸਾਰੀਆਂ ਯੋਜਨਾਵਾਂ 'ਤੇ ਵਿਆਜ ਦਰ ਇਕੋ ਜਿਹੀ ਰਹੇਗੀ।

Order on small savings interest rate cuts withdrawn : FM Nirmala Sitharaman ਰਾਹਤ ਵਾਲੀ ਖ਼ਬਰ , ਸਰਕਾਰ ਨੇ ਛੋਟੀਆਂ ਬੱਚਤਾਂ 'ਤੇ ਵਿਆਜ਼ ਦਰਾਂ ਘਟਾਉਣ ਦੇ ਹੁਕਮਲਏ ਵਾਪਸ

ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਪੀਪੀਐਫ 'ਤੇ ਵਿਆਜ 0.7 ਫੀਸਦ ਤੋਂ ਘਟਾ ਕੇ 6.4 ਫ਼ੀਸਦੀ ਕਰ ਦਿੱਤਾ ਗਿਆ ਹੈ, ਜਦੋਂ ਕਿ ਐਨ ਐਸ ਸੀ' ਤੇ 0.9 ਫ਼ੀਸਦੀ ਕਮੀ ਕਰਕੇ 5.9 ਫ਼ੀਸਦੀ ਕਰ ਦਿੱਤਾ ਗਿਆ ਹੈ। ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰ ਤਿਮਾਹੀ ਅਧਾਰ' ਤੇ ਸੂਚਿਤ ਕੀਤਾ ਜਾਂਦਾ ਹੈ।

Order on small savings interest rate cuts withdrawn : FM Nirmala Sitharaman ਰਾਹਤ ਵਾਲੀ ਖ਼ਬਰ , ਸਰਕਾਰ ਨੇ ਛੋਟੀਆਂ ਬੱਚਤਾਂ 'ਤੇ ਵਿਆਜ਼ ਦਰਾਂ ਘਟਾਉਣ ਦੇ ਹੁਕਮਲਏ ਵਾਪਸ

ਨੋਟੀਫਿਕੇਸ਼ਨ ਅਨੁਸਾਰ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਅਪ੍ਰੈਲ-ਜੂਨ ਦੀ ਮਿਆਦ ਵਿੱਚ ਵੱਖ ਵੱਖ ਛੋਟੀਆਂ ਬਚਤ ਸਕੀਮਾਂ ਉੱਤੇ ਵਿਆਜ ਦਰਾਂ ਵਿੱਚ ਸੋਧ ਕੀਤੀ ਗਈ ਹੈ। ਪੰਜ ਸਾਲਾ ਸੀਨੀਅਰ ਸਿਟੀਜ਼ਨ ਬਚਤ ਯੋਜਨਾ 'ਤੇ ਵਿਆਜ ਦਰ 0.9 ਪ੍ਰਤੀਸ਼ਤ ਤੋਂ ਘਟਾ ਕੇ 6.5 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਤਿਮਾਹੀ ਅਧਾਰ 'ਤੇ ਵਿਆਜ ਦਿੱਤਾ ਜਾਂਦਾ ਹੈ।

-PTCNews

  • Share