Advertisment

ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ- AQI 352 ’ਤੇ ਪਹੁੰਚਿਆ

author-image
Riya Bawa
Updated On
New Update
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ- AQI 352 ’ਤੇ ਪਹੁੰਚਿਆ
Advertisment
Delhi’s air quality : ਦੇਸ਼ ਦੀ ਰਾਜਧਾਨੀ ਦਿੱਲੀ ਦਾ ਮਾਹੌਲ ਹੁਣ ਵਿਗੜਦਾ ਜਾ ਰਿਹਾ ਹੈ। ਦਿੱਲੀ 'ਚ ਹਵਾ ਪ੍ਰਦੂਸ਼ਣ ਖਤਰਨਾਕ ਸਥਿਤੀ 'ਚ ਪਹੁੰਚ ਗਿਆ ਹੈ। ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ AQI 352 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ ਦਿਨ ਨਾਲੋਂ ਅੱਜ ਇਹ ਹੋਰ ਵੀ ਖਤਰਨਾਕ ਪੱਧਰ 'ਤੇ ਪਹੁੰਚ ਗਿਆ। ਦੱਸ ਦੇਈਏ ਕਿ ਐਤਵਾਰ ਸਵੇਰੇ 9 ਵਜੇ ਦੇ ਕਰੀਬ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 347 ਦਰਜ ਕੀਤਾ ਗਿਆ ਸੀ।
Advertisment
Delhi pollution: DDMA allows more people to use public transport system - Hindustan Times ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਤੇਜ਼ ਹਵਾ ਤੋਂ ਬਾਅਦ ਅੱਜ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਵੇਗਾ। ਰਾਜਧਾਨੀ ਨਾਲ ਲੱਗਦੇ ਫਰੀਦਾਬਾਦ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਗਾਜ਼ੀਆਬਾਦ ਵਿੱਚ 347, ਗ੍ਰੇਟਰ ਨੋਇਡਾ ਵਿੱਚ 344, ਗੁੜਗਾਉਂ ਵਿੱਚ 322 ਅਤੇ ਨੋਇਡਾ ਵਿੱਚ 356 ਦਰਜ ਕੀਤੀ ਗਈ। Delhi air season's worst: Prepare for emergency, avoid outdoor activities, says pollution body - Cities News ਰਾਜਧਾਨੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਇੱਕ ਵਾਰ ਫਿਰ ਤੋਂ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬੱਚਿਆਂ ਨੂੰ ਇਕ ਵਾਰ ਫਿਰ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ ਜਾਵੇਗਾ। ਸਿੱਖਿਆ ਡਾਇਰੈਕਟੋਰੇਟ ਵੱਲੋਂ ਇਸ ਸਬੰਧੀ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। Air pollution: Ban on entry of trucks in Delhi extended ਦਿੱਲੀ ਦਾ ਪ੍ਰਦੂਸ਼ਣ ਹੁਣ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਨਾਲ ਨਜਿੱਠਣ ਲਈ, ਦਿੱਲੀ ਸਰਕਾਰ ਨੇ ਗੈਰ-ਜ਼ਰੂਰੀ ਸਮਾਨ ਲੈ ਕੇ ਜਾਣ ਵਾਲੇ ਟਰੱਕਾਂ ਦੇ ਸ਼ਹਿਰ ਵਿੱਚ ਦਾਖਲੇ 'ਤੇ 26 ਨਵੰਬਰ ਤੱਕ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਦਿੱਲੀ ਦੇ ਸਾਰੇ ਸਰਕਾਰੀ ਦਫਤਰ ਅਤੇ ਨਿਗਮ (ਜ਼ਰੂਰੀ ਦਫਤਰਾਂ ਨੂੰ ਛੱਡ ਕੇ) 26 ਨਵੰਬਰ ਤੱਕ ਬੰਦ ਰਹਿਣਗੇ। publive-image -PTC News-
delhi-air-pollution delhi air-pollution delhi-government delhi-govt air-quality delhis-air-quality
Advertisment

Stay updated with the latest news headlines.

Follow us:
Advertisment