Advertisment

5,063 ਪਬਲਿਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹੋਏ ਸਸਪੈਂਡ, ਕਾਰਨ ਜਾਣ ਕੇ ਹੋਵੋਗੇ ਹੈਰਾਨ

author-image
Ragini Joshi
New Update
5,063 ਪਬਲਿਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹੋਏ ਸਸਪੈਂਡ, ਕਾਰਨ ਜਾਣ ਕੇ ਹੋਵੋਗੇ ਹੈਰਾਨ
Advertisment
Over 5,000 elementary school kids suspended for immunization record: 5,063 ਪਬਲਿਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹੋਏ ਸਸਪੈਂਡ, ਕਾਰਨ ਜਾਣ ਕੇ ਹੋਵੋਗੇ ਹੈਰਾਨ ਟੋਰਾਂਟੋ 'ਚ ਟੀਕਾਕਰਣ ਦਾ ਰਿਕਾਰਡ ਸਹੀ ਨਾ ਆਉਣ ਕਾਰਨ ਇਸ ਸਕੂਲ ਵਰ੍ਹੇ ਵਿੱਚ ਤਕਰੀਬਨ 5,063 ਪਬਲਿਕ ਐਲੀਮੈਂਟਰੀ ਵਿਦਿਆਰਥੀਆਂ ਨੂੰ ਸਸਪੈਂਡ ਕਰਨ ਦੀ ਖਬਰ ਹੈ। ਦੱਸ ਦੇਈਏ ਕਿ ਇਸ ਟੋਰਾਂਟੋ ਪਬਲਿਕ ਹੈਲਥ ਵੱਲੋਂ ਜੁਲਾਈ ਤੋਂ ਦਸੰਬਰ 2017 ਦੇ ਮੱਧ ਤੱਕ ਕੁੱਲ 586 ਪਬਲਿਕ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਟੀਕਾਕਰਣ ਦਾ ਜਾਇਜ਼ਾ ਲਿਆ ਗਿਆ ਸੀ, ਅਤੇ ਟੀਕਰਾਕਰਣ ਦਾ ਰਿਕਾਰਡ ਸਹੀ ਨਾ ਆਉਣ ਕਾਰਨ ਕਾਰਨ ਜਿਸ ਲਗਪਗ 73,262 ਵਿਦਿਆਰਥੀਆਂ ਵਿੱਚੋਂ ਕੁੱਲ 7% ਨੂੰ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਹੈ। Over 5,000 elementary school kids suspended for immunization record ਪਿਛਲੇ ਸਾਲ ਤਕਰੀਬਨ 5.6 ਫੀਸਦੀ ਵਿਦਿਆਰਥੀਆਂ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਡਾ. ਵਿਨੀਤਾ ਦੂਬੇ, ਟੋਰਾਂਟੋ ਪਬਲਿਕ ਹੈਲਥ ਵਿਖੇ ਐਸੋਸਿਏਟ ਮੈਡੀਕਲ ਅਫਸਰ ਮੁਤਾਬਕ,  ਜੋ ਵਿਦਿਆਰਥੀ ਸਸਪੈਂਡ ਹੋਏ ਹਨ ਉਹਨਾਂ 'ਚੋਂ ਜਾਂ ਤਾਂ ਕੁਝ ਤਾਂ ਟੀਕਾਕਰਣ ਦੀਆਂ ਸ਼ਰਤਾਂ ਪੂਰੀਆਂ 'ਤੇ ਖਰੇ ਨਹੀਂ ਸਨ ਉਤਰਦੇ, ਜਾਂ ਉਨ੍ਹਾਂ ਦੇ ਰਿਕਾਰਡ ਸਮੇਂ ਉੱਤੇ ਨਹੀਂ ਭਰੇ ਗਏ ਸਨ । ਫਿਲਹਾਲ, ਵਿਦਿਆਰਥੀਆਂ ਸਕੂਲ ਵਿੱਚ ਦੁਬਾਰਾ ਸੱਦ ਕੇ ਉਨ੍ਹਾਂ ਦਾ ਟੀਕਾਕਰਣ ਵੀ ਅਪ-ਟੂ-ਡੇਟ ਕਰ ਦਿੱਤਾ ਗਿਆ ਹੈ। ਦੂਬੇ ਮੁਤਾਬਕ, ਇਮਿਊਨਾਈਜ਼ੇਸ਼ਨ ਆਫ ਸਕੂਲ ਪਿਊਪਿਲਜ਼ ਐਕਟ ਤਹਿਤ ਹੁਣ ਬੱਚਿਆਂ ਨੂੰ ਸਕੂਲ ਅਟੈਂਡ ਕਰਨ ਲਈ ਵੈਰੀਸੇਲਾ (ਚਿਕਨਪੌਕਸ ਲਈ) ਦੀਆਂ ਦੋ ਡੋਜ਼ ਦੇਣੀਆਂ ਜ਼ਰੂਰੀ ਹੋ ਗਈਆਂ ਹਨ। Over 5,000 elementary school kids suspended for immunization recordਮੁੱਢਲੀ ਜਾਂਚ ਤੋਂ ਬਾਅਦ 25,653 ਵਿਦਿਆਰਥੀਆਂ ਦੇ ਰਿਕਾਰਡ ਦਾ ਮੁਲਾਂਕਣ ਹੋਣ ਤੋਂ ਬਾਅਦ ਟੀਕਾਕਰਣ ਰਿਕਾਰਡ ਆਊਟਡੇਟਿਡ ਸੀ ਜਦਕਿ ਇਸ ਸੰਬੰਧੀ ਮਾਪਿਆਂ ਨੂੰ ਪਹਿਲਾ ਨੋਟਿਸ ਵੀ ਭੇਜਿਆ ਗਿਆ, ਫਿਰ ਤਿੰਨ ਹਫਤੇ ਬਾਅਦ 18,622 ਵਿਦਿਆਰਥੀਆਂ ਨੂੰ ਦੂਸਰਾ ਨੋਟਿਸ ਭੇਜਿਆ ਭੇਜਣ ਤੋਂ ਬਾਅਦ ਆਖਿਰਕਾਰ 11,974 ਵਿਦਿਆਰਥੀਆਂ ਨੂੰ ਸਸਪੈਨਸ਼ਨ ਦੇ ਆਰਡਰ ਭੇਜੇ ਗਏ ਸਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news over-5 000-elementary-school-kids-suspended-for-immunization-record 5 000-elementary-school-kids-suspended immunization-record 5000-elementary-school-kids-suspended
Advertisment

Stay updated with the latest news headlines.

Follow us:
Advertisment