
ਜ਼ੀਰਕਪੁਰ: ਜ਼ੀਰਕਪੁਰ ਦੇ ਮਸ਼ਹੂਰ ਸੇਠੀ ਢਾਬੇ ਦੇ ਮਾਲਕ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ, ਸੇਠੀ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ਼ ਸੋਨੂੰ ਸੇਠੀ ਨੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸੀ, ਜਿਸ ਦੀ ਸ਼ਿਕਾਇਤ ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ ਦਿੱਤੀ ਤਾਂ ਉਹਨਾਂ ਕਾਰਵਾਈ ਕਰਦਿਆਂ ਸੋਨੂੰ ਸੇਠੀ ਨੂੰ ਗ੍ਰਿਫਤਾਰ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਬੁਧਵਾਰ ਨੂੰ ਸੋਨੂੰ ਸੇਠੀ ਨੇ ਤੀਆਂ ਦਾ ਪ੍ਰੋਗਰਾਮ ਕਰਵਾਇਆ ਸੀ, ਜਿਸ 'ਚ ਉਸ ਨੇ ਔਰਤਾਂ ਨਾਲ ਮਿਲ ਕੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਗਾ ਕੇ ਗਿੱਧਾ ਪਾਇਆ ਸੀ।
ਹੋਰ ਪੜ੍ਹੋ: ਦਿੱਲੀ ਕਮੇਟੀ ਦੀਆਂ ਚੋਣਾਂ ਵਾਰ ਵਾਰ ਰੁਕਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ‘ਸਰਨਾ’: ਮਨਜਿੰਦਰ ਸਿਰਸਾ
ਜਿਸ ਤੋਂ ਬਾਅਦ ਪੁਲਿਸ ਨੇ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਡਾਂਸ ਕਰਨ ਵਾਲੀਆਂ ਔਰਤਾਂ ਵੀ ਜਲਦ ਗ੍ਰਿਫਤਾਰ ਹੋ ਸਕਦੀਆਂ ਹਨ।
-PTC News