Sat, Apr 20, 2024
Whatsapp

ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ

Written by  Shanker Badra -- August 14th 2020 02:36 PM
ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ

ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ

ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ:ਚੰਡੀਗੜ੍ਹ :  ਦੁਨੀਆ ਭਰ ਵਿਚ ਕੋਰੋਨਾ ਆਫ਼ਤ ਦੌਰਾਨ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਮਾਹਰ ਖੋਜ ਅਤੇ ਟ੍ਰਾਇਲ ਵਿਚ ਲੱਗੇ ਹੋਏ ਹਨ। ਹੁਣ ਪੀ.ਜੀ.ਆਈ. 'ਚ ਆਕਸਫੋਰਡ ਦੀ ਵੈਕਸੀਨ ਕੋਵਿਸ਼ਿਲਡ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਪੀ.ਜੀ.ਆਈ. ਨੂੰ ਇਸ ਵੈਕਸੀਨ ਦੇ ਟ੍ਰਾਇਲ ਲਈ ਪੂਰੇ ਭਾਰਤ ਤੋਂ 17 ਸੈਂਟਰਾਂ ਵਿਚੋਂ ਚੁਣਿਆ ਗਿਆ ਹੈ। [caption id="attachment_424252" align="aligncenter" width="300"] ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ[/caption] ਜਾਣਕਾਰੀ ਅਨੁਸਾਰ ਪੁਣੇ ਦੇ ਸੀਰਮ ਇੰਸਟੀਚਿਊਟ ਵੱਲੋਂ ਬਣਾਈ ਜਾ ਰਹੀ ਇਸ ਵੈਕਸੀਨ ਦਾ ਟ੍ਰਾਇਲ ਹੁਣ ਪੀਜੀਆਈ ਚੰਡੀਗੜ੍ਹ ਕੋਰੋਨਾ ਮਰੀਜ਼ਾਂ 'ਤੇ ਕਰੇਗਾ। ਪੀਜੀਆਈ ਦੇ ਕਮਿਊਨਿਟੀ ਮੈਡੀਸਿਨ ਡਿਪਾਰਮੈਂਟ ਦੀ ਸੀਨੀਅਰ ਡਾ. ਮਧੂ ਨੂੰ ਇਸ ਪ੍ਰੋਜੈਕਟ ਲਈ ਪ੍ਰਿੰਸੀਪਲ ਇਨਵੈਸਟੀਗੇਟਰ ਬਣਾਇਆ ਗਿਆ ਹੈ। [caption id="attachment_424251" align="aligncenter" width="246"] ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ[/caption] ਡਾ. ਮਧੂ ਨੇ ਦੱਸਿਆ ਕਿ ਹੁਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵਲੋਂ PGI ਚੰਡੀਗੜ੍ਹ ਨੂੰ ਇਸ ਵੈਕਸੀਨ ਟ੍ਰਾਇਲ ਲਈ ਚੁਣਿਆ ਗਿਆ ਹੈ। ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਵੈਕਸੀਨ ਕੋਰੋਨਾ ਮਰੀਜ਼ਾਂ ਲਈ ਕਿੰਨੀ ਕੁ ਕਾਰਗਰ ਹੈ। ਚੰਡੀਗੜ੍ਹ ਪੀ.ਜੀ.ਆਈ. ਪਹਿਲਾਂ ਇਸ ਵੈਕਸੀਨ ਦਾ ਸੇਫਟੀ ਟ੍ਰਾਇਲ ਕਰੇਗਾ। [caption id="attachment_424253" align="aligncenter" width="300"] ਚੰਡੀਗੜ੍ਹ PGI 'ਚ Oxford ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ,ਜਾਣੋ ਕਿੰਨਾ ਲੱਗੇਗਾ ਸਮਾਂ[/caption] ਡਾ. ਮਧੂ ਨੇ ਦੱਸਿਆ ਕਿ ਆਕਸਫੋਰਡ 'ਚ ਇਸ ਵੈਕਸੀਨ ਦੇ ਸੇਫਟੀ ਟ੍ਰਾਇਲ ਦੇ ਬਾਅਦ ਹੀ ਇਸ ਦੇ ਕੋਰੋਨਾ ਮਰੀਜ਼ਾਂ 'ਤੇ ਇਸਤੇਮਾਲ ਕੀਤਾ ਜਾਵੇਗਾ ਪਰ ਇਸ ਲਈ ਪਹਿਲਾਂ ਐਥੀਕਲ ਕਮੇਟੀ ਤੋਂ ਮਨਜ਼ੂਰੀ ਲੈਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਵੈਕਸੀਨ ਦਾ ਟ੍ਰਾਇਲ ਉਨ੍ਹਾਂ ਲੋਕਾਂ 'ਤੇ ਜਾਂ ਵਲੰਟੀਅਰਾਂ 'ਤੇ ਕੀਤਾ ਜਾਵੇਗਾ ,ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੋਵੇ ਅਤੇ ਉਨ੍ਹਾਂ ਨੂੰ ਕੋਰੋਨਾ ਨਾ ਹੋਵੇ। ਉਨ੍ਹਾਂ 'ਤੇ ਇਸ ਵੈਕਸੀਨ ਦੇ ਟ੍ਰਾਇਲ ਦੌਰਾਨ ਸਰੀਰ 'ਚ ਆਉਣ ਵਾਲੇ ਬਦਲਾਅ 'ਤੇ ਨਜ਼ਰ ਰੱਖੀ ਜਾਵੇਗੀ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਇਲ ਲਈ 300 ਤੋਂ 400 ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 200 ਲੋਕਾਂ ਨੂੰ ਸਕ੍ਰੀਨਿੰਗ ਲਈ ਚੁਣਿਆ ਜਾਵੇਗਾ। ਸਤੰਬਰ ਦੇ ਪਹਿਲੇ ਹਫਤੇ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ। ਟ੍ਰਾਇਲ ਦੌਰਾਨ ਪੀ.ਜੀ.ਆਈ. ਦੇ ਕਮਿਊਨਿਟੀ ਮੈਡੀਸਨ, ਵਾਇਰੋਲੌਜੀ, ਇੰਟਰਨਲ ਮੈਡੀਸਨ ਤੇ ਫਾਰਮੋਕੋਲਾਜੀ ਦੇ ਸੀਨੀਅਰ ਡਾਕਟਰ ਸ਼ਾਮਲ ਹੋਣਗੇ। ਟ੍ਰਾਇਲ ਨੂੰ ਪੂਰਾ ਹੋਣ 'ਚ ਘੱਟ ਤੋਂ ਘੱਟ 6 ਮਹੀਨੇ ਦਾ ਸਮਾਂ ਲੱਗੇਗਾ। -PTCNews


Top News view more...

Latest News view more...