Fri, Apr 19, 2024
Whatsapp

ਫੋਨ ਚੋਰੀ ਕਰਨ ਦੀ ਕੋਸ਼ਿਸ਼ 'ਚ ਨਾਕਾਮਯਾਬ ਹੋਣ 'ਤੇ ਸ਼ਰੇਆਮ ਮਾਰਿਆ ਵਿਅਕਤੀ ਦੇ ਚਾਕੂ (ਵੀਡੀਓ)

Written by  Joshi -- February 05th 2018 10:02 PM
ਫੋਨ ਚੋਰੀ ਕਰਨ ਦੀ ਕੋਸ਼ਿਸ਼ 'ਚ ਨਾਕਾਮਯਾਬ ਹੋਣ 'ਤੇ ਸ਼ਰੇਆਮ ਮਾਰਿਆ ਵਿਅਕਤੀ ਦੇ ਚਾਕੂ (ਵੀਡੀਓ)

ਫੋਨ ਚੋਰੀ ਕਰਨ ਦੀ ਕੋਸ਼ਿਸ਼ 'ਚ ਨਾਕਾਮਯਾਬ ਹੋਣ 'ਤੇ ਸ਼ਰੇਆਮ ਮਾਰਿਆ ਵਿਅਕਤੀ ਦੇ ਚਾਕੂ (ਵੀਡੀਓ)

Oxford Street stabbing: Man knifed on London's busiest shopping street: ਯੂਕੇ 'ਚ ਸ਼ਰੇਆਮ ਇੱਕ ਵਿਅਕਤੀ  ਨੂੰ ਲੰਡਨ ਦੀ ਸਭ ਤੋਂ ਵੱਧ ਬਿਜ਼ੀ ਸ਼ਾਪਿੰਗ ਸਟਰੀਟ 'ਤੇ ਚਾਕੂ ਨਾਲ ਉਸ ਸਮੇਂ ਵਾਰ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਦੋਸ਼ੀ ਪੀੜਤ ਦਾ ਫੋਨ ਚੋਰੀ ਕਰਨਾ ਚਾਹੁੰਦਾ ਸੀ, ਅਤੇ ਇਸ ਕੋਸ਼ਿਸ਼ 'ਚ ਨਾਕਾਮਯਾਬੀ ਮਿਲਣ 'ਤੇ ਉਸ ਵੱਲੋਂ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਐਤਵਾਰ ਰਾਤ ਨੂੰ ਸਵੇਰੇ 9:23 ਵਜੇ ਆਕਸਫੋਰਡ ਸਟਰੀਟ ਦੇ ਲੋਕਾਂਂ ਦੇ ਸਾਹਮਣੇ ਵਾਪਰੀ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਨੌਜਵਾਨ ਦੇ ਚਾਕੂ ਲੱਗਣ ਨਾਲ ਜ਼ਖਮੀ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਉਹ ਮੌਕੇ 'ਤੇ ਪਹੁੰਚੇ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਇਸ ਬਾਰੇ 'ਚ ਕਈ ਲੋਕਾਂ ਨੇ ਟਵੀਟ ਵੀ ਕੀਤਾ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ। ਇੱਕ ਵਿਅਕਤੀ ਵੱਲੋਂ ਪਾਈ ਗਈ ਵੀਡੀਓ 'ਤੇ ਉਸਨੇ ਲਿਖਿਆ "ਇੱਕ ਵਿਅਕਤੀ ਨੇ ਫੋਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਚਾਕੂ ਨਾਲ ਮਾਰ ਦਿੱਤਾ।" ਫਿਲਹਾਲ ਜ਼ਖਮੀ ਨੌਜਵਾਨ ਨੂੰ ਸੈਂਟਰਲ ਲੰਡਨ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। —PTC News

Top News view more...

Latest News view more...