Sat, Apr 20, 2024
Whatsapp

ਜਲੰਧਰ 'ਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਦੁਕਾਨਦਾਰ ਚੜਿਆ ਪੁਲਿਸ ਅੜਿੱਕੇ   

Written by  Shanker Badra -- April 28th 2021 10:19 PM
ਜਲੰਧਰ 'ਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਦੁਕਾਨਦਾਰ ਚੜਿਆ ਪੁਲਿਸ ਅੜਿੱਕੇ   

ਜਲੰਧਰ 'ਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਦੁਕਾਨਦਾਰ ਚੜਿਆ ਪੁਲਿਸ ਅੜਿੱਕੇ   

ਜਲੰਧਰ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿਚ ਜਿੱਥੇ ਆਕਸੀਜਨ ਗੈਸ ਦੀ ਕਾਫ਼ੀ ਕਮੀ ਹੋ ਚੁੱਕੀ ਹੈ ,ਓਥੇ ਹੀ ਆਕਸੀਜਨ ਦੀ ਕਾਲਾਬਾਜ਼ਾਰੀ ਵੀ ਵੱਡੇ -ਵੱਡੇ ਪੱਧਰ 'ਤੇ ਹੋ ਰਹੀ ਹੈ। ਇਸ ਦੀ ਘਾਟ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਅਜਿਹੇ 'ਚ ਦੁਕਾਨਦਾਰ ਬੜੇ ਮਹਿੰਗੇ ਭਾਅ 'ਤੇ ਆਕਸੀਜਨ ਸਿਲੰਡਰ ਵੇਚ ਰਹੇ ਹਨ ਅਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਦੁਕਾਨਾਂ ਤੇ ਮਾਲ ਖੋਲ੍ਹਣ ਬਾਰੇ ਵੱਡਾ ਫ਼ੈਸਲਾ [caption id="attachment_493327" align="aligncenter" width="300"]Oxygen blackmailing shopkeeper arrested in Jalandhar ਜਲੰਧਰ 'ਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਦੁਕਾਨਦਾਰ ਚੜਿਆ ਪੁਲਿਸ ਅੜਿੱਕੇ[/caption] ਇਸ ਦੌਰਾਨ ਜਲੰਧਰ ਦੇ ਨਹਿਰੂ ਗਾਰਡਨ ਰੋਡ 'ਤੇ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਇੱਕ ਦੁਕਾਨਦਾਰ ਪੁਲਿਸ ਦੇ ਅੜਿੱਕੇ ਚੜਿਆ ਹੈ ,ਜੋ ਆਪਣੀ ਦੁਕਾਨ 'ਤੇ ਪਏ ਆਕਸੀਜਨ ਗੈਸ ਦੇ ਸਿਲੰਡਰਾਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਸੀ। ਪੁਲਿਸ ਨੇ ਡਰੱਗ ਇੰਸਪੈਕਟਰ ਦੀ ਟੀਮ ਨਾਲ ਛਾਪੇਮਾਰੀ ਕਰਕੇ ਉਕਤ ਦੁਕਾਨ ਤੋਂ ਭਰੇ ਅਤੇ ਖਾਲੀ ਸਿਲੰਡਰ ਬਰਾਮਦ ਕਰਕੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_493326" align="aligncenter" width="269"]Oxygen blackmailing shopkeeper arrested in Jalandhar ਜਲੰਧਰ 'ਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਦੁਕਾਨਦਾਰ ਚੜਿਆ ਪੁਲਿਸ ਅੜਿੱਕੇ[/caption] ਜਾਣਕਾਰੀ ਅਨੁਸਾਰ ਨਹਿਰੂ ਗਾਰਡਨ ਰੋਡ 'ਤੇ ਸਥਿਤ ਫੇਅਰ ਡੀਲ ਇੰਡਸਟਰੀ ਨਾਂ ਦੇ ਦਫ਼ਤਰ ਵਿਚੋਂ ਇਕ ਵਿਅਕਤੀ ਨੂੰ ਆਕਸੀਜਨ ਗੈਸ ਦਾ ਸਿਲੰਡਰ ਕਾਫੀ ਮਹਿੰਗੇ ਭਾਅ 'ਤੇ ਮਿਲਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਸਿਵਲ ਸਰਜਨ ਦਫਤਰ ਅਤੇ ਪੁਲਿਸ ਕਮਿਸ਼ਨਰ ਦਫਤਰ ਵਿਚ ਕੀਤੀ।  ਦੱਸਿਆ ਜਾਂਦਾ ਹੈ ਕਿ ਉਕਤ ਦੁਕਾਨਦਾਰ ਵੱਲੋਂ 600 ਵਾਲਾ ਸਿਲੰਡਰ 18,000 ਵਿਚ ਵੇਚਿਆ ਜਾ ਰਿਹਾ ਸੀ। [caption id="attachment_493324" align="aligncenter" width="300"]Oxygen blackmailing shopkeeper arrested in Jalandhar ਜਲੰਧਰ 'ਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਦੁਕਾਨਦਾਰ ਚੜਿਆ ਪੁਲਿਸ ਅੜਿੱਕੇ[/caption] ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield ਜਿਸ ਤੋਂ ਬਾਅਦ ਡਰੱਗ ਇੰਸਪੈਕਟਰ ਰਵੀ ਗੁਪਤਾ ਨੂੰ ਨਾਲ ਲੈ ਕੇ ਥਾਣਾ ਤਿੰਨ ਦੇ ਮੁਖੀ ਸਬ ਇੰਸਪੈਕਟਰ ਮੁਕੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਉਕਤ ਦੁਕਾਨ 'ਤੇ ਛਾਪੇਮਾਰੀ ਕਰ ਕੇ ਦੁਕਾਨਦਾਰ ਅਸ਼ਵਨੀ ਗੋਇਲ ਵਾਸੀ ਨੰਗਲਸ਼ਾਮਾ ਨੂੰ ਕਾਬੂ ਕਰ ਕੇ ਦੁਕਾਨ ਵਿਚੋਂ 11 ਸਿਲੰਡਰ ਜਿਨ੍ਹਾਂ ਵਿਚੋਂ 5 ਭਰੇ ਹੋਏ ਅਤੇ 4 ਖਾਲੀ ਬਰਾਮਦ ਕਰ ਲਏ ਹਨ।ਪੁਲਿਸ ਨੇ ਦੁਕਾਨ ਮਾਲਿਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...