ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਅਗਾਉਂ ਜ਼ਮਾਨਤ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

chidambaram

ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਅਗਾਉਂ ਜ਼ਮਾਨਤ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ,ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸੀਨੀਅਰ ਨੇਤਾ ਪੀ.ਚਿਦੰਬਰਮ ਦੀ ਪਟੀਸ਼ਨ ‘ਤੇ ਜੱਜ ਆਰ ਭਾਨੁਮਤੀ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਇਖ ਬੈਂਚ ਅੱਜ ਸੁਣਵਾਈ ਕਰੇਗੀ।

chidambaramਮਿਲੀ ਜਾਣਕਾਰੀ ਮੁਤਾਬਕ ਇਸ ਪਟੀਸ਼ਨ ‘ਚ ਚਿਦੰਬਰਮ ਨੇ ਆਈ.ਐੱਨ.ਐੱਕਸ. ਮੀਡੀਆ ਮਾਮਲੇ ‘ਚ ਉਨ੍ਹਾਂ ਦੀ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।

ਹੋਰ ਪੜ੍ਹੋ: ਰੋਡਰੇਜ ਮਾਮਲੇ ‘ਚ ਸਿੱਧੂ ਨੂੰ ਝਟਕਾ ,ਸੁਪਰੀਮ ਕੋਰਟ ਮੁੜ ਕਰੇਗੀ ਫੈਸਲੇ ‘ਤੇ ਵਿਚਾਰ

chidambaramਤੁਹਾਨੂੰ ਦੱਸ ਦਈਏ ਕਿ ਬੀਤੇ ਬੁੱਧਵਾਰ ਪੀ.ਚਿਦੰਬਰਮ ਨੂੰ ਸੀਬੀਆਈ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਬੀਤੇ ਕੱਲ੍ਹ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿਥੇ ਸੀਬੀਆਈ ਅਦਾਲਤ ਨੇ ਚਿਦੰਬਰਮ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੀ.ਚਿਦੰਬਰਮ ਨੂੰ 26 ਅਗਸਤ ਤੱਕ ਸੀਬੀਆਈ ਦੀ ਹਿਰਾਸਤ ‘ਚ ਰੱਖਿਆ ਜਾਵੇਗਾ।

-PTC News