Fri, Apr 19, 2024
Whatsapp

ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲੀ ਰਾਹਤ , ਸੁਪਰੀਮ ਕੋਰਟ ਨੇ INX Media ਮਾਮਲੇ 'ਚ ਦਿੱਤੀ ਜਮਾਨਤ

Written by  Shanker Badra -- December 04th 2019 12:04 PM
ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲੀ ਰਾਹਤ , ਸੁਪਰੀਮ ਕੋਰਟ ਨੇ INX Media ਮਾਮਲੇ 'ਚ ਦਿੱਤੀ ਜਮਾਨਤ

ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲੀ ਰਾਹਤ , ਸੁਪਰੀਮ ਕੋਰਟ ਨੇ INX Media ਮਾਮਲੇ 'ਚ ਦਿੱਤੀ ਜਮਾਨਤ

ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲੀ ਰਾਹਤ , ਸੁਪਰੀਮ ਕੋਰਟ ਨੇ INX Media ਮਾਮਲੇ 'ਚ ਦਿੱਤੀ ਜਮਾਨਤ:ਨਵੀਂ ਦਿੱਲੀ : ਆਈਐੱਨ ਐੱਕਸਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਤਿਹਾੜ ਜੇਲ੍ਹ ’ਚ ਬੰਦ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾਪੀ. ਚਿਦੰਬਰਮ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਮਨਜੂਰ ਕਰ ਲਈ ਗਈ ਹੈ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇਚਿਦਾਂਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨਾਲ ਜੁੜੇ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ 2 ਲੱਖ ਰੁਪਏ ਦੀ ਨਿਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਹੈ। ਇਸ ਤੋਂ ਪਹਿਲਾਂ ਚਿਦਾਂਬਰਮ ਨੂੰ ਸੀ.ਬੀ.ਆਈ. ਨਾਲ ਜੁੜੇ ਕੇਸ 'ਚ ਜ਼ਮਾਨਤ ਮਿਲ ਚੁੱਕੀ ਹੈ। ਕੋਰਟ ਨੇ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਦਿੱਲੀ ਹਾਈਕੋਰਟ ਦੇ 15 ਨਵੰਬਰ ਦੇ ਹੁਕਮ ਨੂੰ ਰੱਦ ਕੀਤਾ। ਸੁਪਰੀਮ ਕੋਰਟਮੁਤਾਬਕ ਪੀ. ਚਿਦਾਂਬਰਮ ਬਿਨ੍ਹਾਂ ਅਦਾਲਤ ਦੀ ਇਜਾਜ਼ਤ ਤੋਂ ਦੇਸ਼ ਤੋਂ ਬਾਹਰ ਨਹੀਂ ਜਾਣਗੇ। ਇਸ ਦੇ ਨਾਲ ਹੀ ਕੋਰਟ ਨੇ ਚਿਦਾਂਬਰਮ ਦੇ ਇਸ ਮਾਮਲੇ ਦੇ ਸੰਬੰਧ 'ਚ ਮੀਡੀਆ 'ਚ ਇੰਟਰਵਿਊ ਦੇਣ ਜਾਂ ਕਿਸੇ ਤਰ੍ਹਾਂ ਦਾ ਬਿਆਨ ਦੇਣ 'ਤੇ ਰੋਕ ਲਾਈ ਹੈ। ਚਿਦਾਂਬਰਮ ਲਈ ਇਹ ਵੱਡੀ ਰਾਹਤ ਹੈ ਕਿਉਂਕਿ ਉਹ ਪਿਛਲੇ 107 ਦਿਨਾਂ ਤੋਂ ਜਾਂਚ ਏਜੰਸੀ ਜਾਂ ਨਿਆਂਇਕ ਹਿਰਾਸਤ ਵਿਚ ਸਨ। -PTCNews


Top News view more...

Latest News view more...