Advertisment

ਉੱਤਰੀ ਕੋਰੀਆ ਦਾ ਹੋਇਆ ਬੁਰਾ ਹਾਲ, ਇਕ ਕੌਫੀ ਦੀ ਕੀਮਤ 7300 ਰੁਪਏ

author-image
Baljit Singh
New Update
ਉੱਤਰੀ ਕੋਰੀਆ ਦਾ ਹੋਇਆ ਬੁਰਾ ਹਾਲ, ਇਕ ਕੌਫੀ ਦੀ ਕੀਮਤ 7300 ਰੁਪਏ
Advertisment
publive-image ਪਿਓਂਗਯਾਂਗ (ਬਿਊਰੋ): ਕੋਰੋਨਾ ਸੰਕਟ ਵਿਚਕਾਰ ਉੱਤਰੀ ਕੋਰੀਆ ਦੋਹਰੀ ਮਾਲ ਝੱਲ ਰਿਹਾ ਹੈ। ਉੱਤਰੀ ਕੋਰੀਆ ਵਿਚ ਭੁੱਖਮਰੀ ਵੱਧਦੀ ਜਾ ਰਹੀ ਹੈ। ਉੱਤਰੀ ਕੋਰੀਆ ਵਿਚ ਹੁਣ ਸਰਫ ਦੋ ਮਹੀਨੇ ਦਾ ਖਾਣਾ ਬਚਿਆ ਹੈ। ਇਸ ਦੌਰਾਨ ਤਾਨਾਸ਼ਾਹ ਕਿਮ ਜੋਂਗ ਉਨ ਨੇ ਚਿਤਾਵਨੀ ਦਿੱਤੀ ਹੈ ਕਿ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਉੱਤਰੀ ਕੋਰੀਆ ਵਿਚ ਖਾਣੇ ਦੇ ਸਮਾਨ ਦੀ ਕਮੀ ਦਾ ਆਲਮ ਇਹ ਹੈ ਕਿ ਦੇਸ਼ ਵਿਚ ਇਕ ਕੱਪ ਦੀ ਚਾਹ 5100 ਰੁਪਏ ਦੀ ਵਿਕ ਰਹੀ ਹੈ। ਉੱਥੇ ਇਕ ਕੌਫੀ ਦੀ ਕੀਮਤ 7300 ਰੁਪਏ ਤੱਕ ਪਹੁੰਚ ਗਈ ਹੈ।
Advertisment
publive-image ਪੜੋ ਹੋਰ ਖਬਰਾਂ: ਉੱਤਰਾਖੰਡ: ਭਾਰੀ ਮੀਂਹ ਕਾਰਨ ਵਧਿਆ ਹੜ੍ਹ ਦਾ ਖਤਰਾ, ਯੂਪੀ ਸਮੇਤ 12 ਜ਼ਿਲਿਆਂ ‘ਚ ਰੈੱਡ ਅਲਰਟ ਉੱਤਰੀ ਕੋਰੀਆ ਨੇ ਮਹਾਮਾਰੀ ਤੋਂ ਬਚਣ ਲਈ ਚੀਨ ਨਾਲ ਲੱਗਦੀ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਜ਼ਰੂਰੀ ਸਾਮਾਨਾਂ ਦੀ ਸਪਲਾਈ ਰੁੱਕ ਗਈ ਹੈ। ਉੱਥੇ ਇਸ ਸਾਲ ਆਏ ਕਈ ਸਮੁੰਦਰੀ ਤੂਫਾਨਾਂ ਨੇ ਦੇਸ਼ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ। ਇਸ ਨਾਲ ਉੱਤਰੀ ਕੋਰੀਆ ਦਾ ਖੇਤੀ ਉਤਪਾਦਨ ਠੱਪ ਹੋ ਗਿਆ ਹੈ। ਇਸ ਦੋਹਰੇ ਸੰਕਟ ਕਾਰਨ ਦੇਸ਼ ਵਿਚ ਸਿਰਫ ਦੋ ਮਹੀਨੇ ਦਾ ਹੀ ਖਾਣਾ ਬਚਿਆ ਹੈ। publive-image ਪੜੋ ਹੋਰ ਖਬਰਾਂ:
Advertisment
ਦਿੱਲੀ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 2.1 ਰਹੀ ਤੀਬਰਤਾ ਖਾਣੇ ਦੇ ਸਮਾਨਾਂ ਦੀ ਕਮੀ ਕਾਰਨ ਕੀਮਤਾਂ ਕਾਫੀ ਵੱਧ ਗਈਆਂ ਹਨ। ਇਸ ਸੰਕਟ ਦੌਰਾਨ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਹਾਲਾਤ ਸਾਲ 1990 ਦੇ ਦਹਾਕੇ ਦੇ ਭੁੱਖਮਰੀ ਵਾਂਗ ਨਾ ਹੋ ਜਾਣ। ਉਸ ਭੁੱਖਮਰੀ ਵਿਚ ਉੱਤਰੀ ਕੋਰੀਆ ਦੇ 30 ਲੱਖ ਲੋਕ ਮਾਰੇ ਗਏ ਸਨ। ਉੱਤਰੀ ਕੋਰੀਆ ਵਿਚ ਇਨੀਂ ਦਿਨੀਂ ਖੰਡ, ਤੇਲ ਅਤੇ ਆਟੇ ਦੀ ਕਮੀ ਹੋ ਗਈ ਹੈ। ਇਸ ਦੇ ਇਲਾਵਾ ਚੋਲ ਅਤੇ ਬਾਲਣ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਪੜੋ ਹੋਰ ਖਬਰਾਂ: SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਦੌਰਾਨ ਕਿਮ ਨੇ ਮੰਨਿਆ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਦਾ ਢਿੱਡ ਨਹੀਂ ਭਰ ਸਕਦੀ। ਉੱਧਰ ਸੰਯੁਕਤ ਰਾਸ਼ਟਰ ਦੀ ਏਜੰਸੀ ਐੱਫ.ਏ.ਓ. ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵਿਚ ਸਿਰਫ ਦੋ ਮਹੀਨੇ ਦਾ ਰਾਸ਼ਨ ਬਚਿਆ ਹੈ। ਕਿਮ ਜੋਂਗ ਉਨ ਨੇ ਸੰਕਟ ਬਾਰੇ ਪੂਰਾ ਵੇਰਵਾ ਨਹੀਂ ਦਿੱਤਾ ਪਰ ਇੰਨਾ ਕਿਹਾ ਕਿ ਜਨਤਾ ਭੁੱਖਮਰੀ ਜਿਹੇ ਹਾਲਾਤ ਲਈ ਤਿਆਰ ਰਹੇ। ਕਿਮ ਜੋਂਗ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਸੰਕਟ ਤੋਂ ਜਨਤਾ ਨੂੰ ਬਚਾਉਣ ਲਈ ਕੰਮ ਕਰਨ। -PTC News publive-image-
north-korea kim-jong-un coffee 100-dollers
Advertisment

Stay updated with the latest news headlines.

Follow us:
Advertisment