Advertisment

ਝੋਨੇ ਦੀ ਰੀਸਾਇਕਲਿੰਗ ਦੀ ਕੋਸ਼ਿਸ਼ ਨਾਕਾਮ, 6 ਟਰੱਕ ਜ਼ਬਤ

author-image
Jashan A
Updated On
New Update
ਝੋਨੇ ਦੀ ਰੀਸਾਇਕਲਿੰਗ ਦੀ ਕੋਸ਼ਿਸ਼ ਨਾਕਾਮ, 6 ਟਰੱਕ ਜ਼ਬਤ
Advertisment
ਝੋਨੇ ਦੀ ਰੀਸਾਇਕਲਿੰਗ ਦੀ ਕੋਸ਼ਿਸ਼ ਨਾਕਾਮ, 6 ਟਰੱਕ ਜ਼ਬਤ,ਚੰਡੀਗੜ੍ਹ: ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਦੀ ਜਾਂਚ ਟੀਮ ਵੱਲੋਂ 6 ਟਰੱਕ ਫੜੇ ਗਏ ਜੋ ਪੰਜਾਬ ਵਿੱਚ ਘੱਟੋ ਘੱਟ ਸਮਰਥਨ ਮੁੱਲ 'ਤੇ ਝੋਨੇ ਦੀ ਗੈਰ ਕਾਨੂੰਨੀ ਵਿਕਰੀ ਲਈ ਹੋਰਨਾਂ ਰਾਜਾਂ ਤੋਂ ਝੋਨਾ ਲੈ ਕੇ ਆ ਰਹੇ ਸਨ।ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਫੜੇ ਗਏ ਟਰੱਕਾਂ ਵਿੱਚੋਂ 1 ਟਰੱਕ ਸਲੇਮ ਟਾਬਰੀ ਮੰਡੀ , ਲੁਧਿਆਣਾ 'ਚ , 2 ਟਰੱਕ ਸੰਗਰੂਰ ਮੰਡੀ 'ਚ, 2 ਟਰੱਕ ਸੁਨਾਮ ਅਤੇ 1 ਹੋਰ ਟਰੱਕ ਐਮ.ਕੇ. ਰਾਈਸ ਮਿੱਲ, ਸੁਨਾਮ ਵਿੱਚ ਫੜੇ ਗਏ ਹਨ। ਜਾਂਚ ਦੌਰਾਨ ਟੀਮ ਨੂੰ ਰਾਈਸ ਮਿੱਲ ਵਿੱਚ ਪਹਿਲਾਂ ਤੋਂ ਭੰਡਾਰ ਕੀਤੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਝੋਨੇ ਦੀਆਂ 9000 ਬੋਰੀਆਂ ਮਿਲੀਆਂ। ਸਾਰੇ ਟਰੱਕ ਰਾਮਨਗਰ ਬੈਰੀਅਰ/ਚੈਕ ਪੋਸਟ, ਪਟਿਆਲਾ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਏ ਸਨ। ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲ.ਸੀ.ਵੀ. ਦੀ ਉਤਪਾਦਨ ਇਕਾਈ ਪੰਜਾਬ ਵਿੱਚ ਸਥਾਪਿਤ ਕਰਨ ਲਈ ਰੱਖਿਆ ਮੰਤਰੀ ਨੂੰ ਪੱਤਰ ਬੁਲਾਰੇ ਅਨੁਸਾਰ ਅਸੈਂਸ਼ੀਅਲ ਕੌਮੋਡਿਟੀਜ਼ ਐਕਟ (ਈ.ਸੀ.ਏ.) ਅਤੇ ਇੰਡੀਅਨ ਪੀਨਲ ਕੋਡ (ਆਈ.ਪੀ.ਸੀ.) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਘੜਨ ਲਈ ਉਕਤ ਮਿੱਲ ਖਿਲਾਫ਼ ਅਪਰਾਧਕ ਕਾਰਵਾਈ ਵਿੱਢੀ ਗਈ ਹੈ ਅਤੇ ਵਿਭਾਗ ਦੀ ਨਵੀਂ ਕਸਟਮ ਮਿਲਿੰਗ ਨੀਤੀ ਮੁਤਾਬਕ ਤਿੰਨ ਸਾਲਾਂ ਲਈ ਮਿੱਲ ਦੀ ਬਲੈਕਲਿਸਟਿੰਗ ਦੇ ਹੁਕਮ ਜਾਰੀ ਕੀਤੇ ਹਨ। ਬੁਲਾਰੇ ਅਨੁਸਾਰ ਬੀਤੇ ਸਮੇਂ ਵਿੱਚ ਹੋਰਨਾਂ ਰਾਜਾਂ ਤੋਂ ਪੰਜਾਬ ਵਿੱਚ ਰਿਕਾਰਡ ਰਹਿਤ ਝੋਨੇ ਅਤੇ ਚੌਲਾਂ ਦੀ ਵਿਕਰੀ ਆਮ ਰਹੀ ਹੈ। ਅਜਿਹੀਆਂ ਫ਼ਰਮਾਂ/ਵਪਾਰੀ ਜਾਅਲੀ ਬਿਲਿੰਗ ਕਰਦੇ ਹਨ ਅਤੇ ਝੋਨੇ ਨੂੰ ਪੰਜਾਬ ਦੀ ਮੰਡੀ 'ਚੋਂ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦਿਆ ਹੋਇਆ ਦਿਖਾਉਂਦੇ ਹਨ ਅਤੇ ਇਸ ਤਰਾਂ ਉਹ ਪ੍ਰਤੀ ਕੁਇੰਟਲ 200-300 ਰੁਪਏ ਦੇ ਹਿਸਾਬ ਨਾਲ ਮੁਨਾਫ਼ਾ ਕਮਾਉਂਦੇ ਹਨ। ਚੌਲ/ਝੋਨਾ ਆਮ ਤੌਰ 'ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਤੋਂ ਲਿਆਇਆ ਜਾਂਦਾ ਹੈ। -PTC News-
punjab-news punjabi-news paddy-recycling seizing-6-trucks
Advertisment

Stay updated with the latest news headlines.

Follow us:
Advertisment