ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੇ ਅਪਮਾਨ ਦਾ ਮਾਮਲਾ:ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ ਜਾਂਚ ਦੇ ਦਿੱਤੇ ਹੁਕਮ

Padma Shri Bhai Nirmal Singh Khalsa case National Commission for Scheduled Castes issues inquiry order
Padma Shri Bhai Nirmal Singh Khalsa case National Commission for Scheduled Castes issues inquiry order

ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੇ ਅਪਮਾਨ ਦਾ ਮਾਮਲਾ:ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ ਜਾਂਚ ਦੇ ਦਿੱਤੇ ਹੁਕਮ:ਅੰਮ੍ਰਿਤਸਰ : ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੇ ਅਪਮਾਨ ਮਾਮਲੇ ਵਿਚ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।ਇਸ ਸਬੰਧੀ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ 7 ਦਿਨ ਦੇ ਅੰਦਰ ਰਿਪੋਰਟਮੰਗੀ ਹੈ। 

ਅਕਾਲੀ ਦਲ ਦੇਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਵਲੋਂ ਕੀਤੀ ਗਈ ਸ਼ਿਕਾਇਤ ‘ਤੇ ਇਹ ਕਾਰਵਾਈ ਹੋਈ ਹੈ। ਕਮੀਸ਼ਨ ਨੇ ਸੀਨੀਅਰ ਆਈ.ਏ.ਐੱਸ. ਜਾਂ ਆਈ.ਪੀ.ਐੱਸ. ਅਧਿਕਾਰੀ ਦੀ ਅਗਵਾਈ ਹੇਠ ਐੱਸ.ਆਈ.ਟੀ ਬਣਾ ਕੇ ਜਾਂਚ ਕਰਵਾਉਣ ਨੂੰ ਕਿਹਾ ਹੈ।

ਕਮੀਸ਼ਨ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਪਦਮ ਸ੍ਰੀ ਅਵਾਰਡੀ ਸ਼ਖਸੀਅਤ ਨਾਲ ਮੌਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੇ ਗਏ ਭੇਦਭਾਵ ਦੀ ਜਾਂਚ ਹੋਵੇ।  

ਜੇ 7 ਦਿਨਾਂ ਵਿੱਚ ਕੋਈ ਜਵਾਬ ਨਾ ਮਿਲਿਆ ਤਾਂ ਸੰਮਨਜਾਰੀ ਕੀਤੇ ਜਾਣਗੇ। ਦੱਸ ਦੇਈਏ ਕਿ ਵੇਰਕਾ ਤੋਂ ਕਾਂਗਰਸੀ ਆਗੂ ਮਾਸਟਰ ਹਰਪਾਲ ਨੇ ਸਥਾਨਕ ਸ਼ਮਸ਼ਾਨ ਘਾਟ ਵਿੱਚ ਭਾਈ ਨਿਰਮਲ ਸਿੰਘ ਦੇ ਸਸਕਾਰ ਦਾ ਵਿਰੋਧ ਕੀ ਸੀ ਅਤੇ ਸ਼ਮਸ਼ਾਨ ਘਾਟ ਦੇ ਗੇਟ ਬੰਦ ਕਰਵਾਏ ਸਨ।
-PTCNews