Advertisment

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਰਹੱਦ 'ਤੇ ਲਾਇਆ 'ਪੱਗਾਂ ਦਾ ਲੰਗਰ'

author-image
Jagroop Kaur
New Update
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਰਹੱਦ 'ਤੇ ਲਾਇਆ 'ਪੱਗਾਂ ਦਾ ਲੰਗਰ'
Advertisment
ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਦਿੱਲੀ ਦੀ ਸਰਹੱਦਾਂ 'ਤੇ ਬੈਠੇ 26 ਮਾਰਚ ਨੂੰ ਤਕਰੀਬਨ 4 ਮਹੀਨਿਆਂ ਪੂਰੇ ਹੋ ਜਾਣਗੇ। ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ਲਾਈ ਬੈਠੇ ਹਨ । ਇਸ ਦੌਰਾਨ ਹੁਣ ਤਕ ਜੋ ਵੀ ਕੋਈ ਸਮਾਗਮ ਹੋਇਆ ਹੈ ਉਸ ਨੂੰ ਕਿਸਾਨਾਂ ਨੇ ਦਿੱਲੀ ਦੀ ਸਰਹੱਦ 'ਤੇ ਹੀ ਮਨਾਇਆ ਹੈ , ਉਥੇ ਹੀ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਦਾ ਕਿਸਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਸ. ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ :
Advertisment
 ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   ਇਸ ਲਈ ਸਰਹੱਦਾਂ ’ਤੇ ਭਾਰੀ ਗਿਣਤੀ ਵਿਚ ਨੌਜਵਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੇ ਹਨ । ਉਥੇ ਹੀ ਜੇਕਰ ਗੱਲ ਕੀਤੀ ਜਾਵੇ ਸਿੰਘੁ ਬਾਰਡਰ ਤੇ ਕੁੰਡਲੀ ਬਾਰਡਰ ਦੀ ਤਾਂ ਇਥੇ ਸਭ ਤੋਂ ਜ਼ਿਆਦਾ ਨੌਜਵਾਨ ਪੰਜਾਬ ਤੋਂ ਪਹੁੰਚ ਰਹੇ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਭਾਈਚਾਰੇ ਅਤੇ ਨੌਜਵਾਨਾਂ ਵੱਲੋਂ ਸ਼ਹੀਦ ਸੁਖਦੇਵ ਸ਼ਹੀਦ ਰਾਜਗੁਰੂ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵਿਚਾਰ ਨੌਜਵਾਨਾਂ ਨਾਲ ਸਨਝੇ ਕੀਤੇ ਤੇ ਨੌਜਵਾਨਾਂ 'ਚ ਆਜ਼ਾਦ ਲਹਿਰ ਨੂੰ ਜਗਿਆ ਹੈ |Langar of Turban
ਉਥੇ ਹੀ ਇਸ ਮੌਕੇ , ਨੌਜਵਾਨਾਂ ਨੂੰ ਪਗੜੀ ਸੰਭਾਲ ਮੁਹਿੰਮ ਤਹਿਤ ਪੱਗਾਂ ਦਾ ਲੰਗਰ ਲਾਇਆ ਗਿਆ। ਗਾਜੀਪੁਰ ਸਰਹੱਦ 'ਤੇ ਸ਼ਹੀਦੀ ਦਿਹਾੜੇ ਮੌਕੇ 'ਤੇ ਪਗੜੀ ਲੰਗਰ ਆਯੋਜਿਤ ਕੀਤਾ ਗਿਆ ਜਿਸ ਵਿਚ ਨੌਜਵਾਨਾਂ ਨੂੰ ਪੱਗਾਂ ਬੰਨੀਆਂ ਗਈਆਂ।
Advertisment
ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ ‘ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ
ਕਿਸਾਨ ਜਥੇਬੰਦੀਆਂ ਨੇ 26 ਮਾਰਚ 2021 ਨੂੰ ਭਾਰਤ ਬੰਦ ਦਾ ਵੀ ਐਲਾਨ ਕੀਤਾ ਹੈ। ਸ਼ਹੀਦੀ ਦਿਹਾੜੇ ’ਤੇ ਕਿਸਾਨ ਭਾਰਤ ਬੰਦ ਨੂੰ ਲੈ ਕੇ ਅੱਗੇ ਦੀ ਰਣਨੀਤੀ ਵੀ ਤਿਆਰ ਕਰਨਗੇ। ਦੱਸ ਦੇਈਏ ਕਿ ਅੰਦੋਲਨ ਦੇ 4 ਮਹੀਨੇ 26 ਮਾਰਚ ਨੂੰ ਪੂਰੇ ਹੋਣ ਮੌਕੇ ਰਾਸ਼ਟਰ ਵਿਆਪੀ ਬੰਦ ਦੀ ਅਪੀਲ ਦੌਰਾਨ ਦੁਕਾਨਾਂ, ਵਾਪਰਕ ਅਦਾਰੇ 12 ਘੰਟੇ ਤੱਕ ਬੰਦ ਰਹਿਣਗੇ। 28 ਮਾਰਚ ਨੂੰ ਹੋਲੀ ਵਾਲੇ ਦਿਨ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦਾ ਸਾੜਨਗੇ।
-
singhu-border delhi-protest shahidi-divas farmers-delhi-protest turban-langar paggan-da-langar kisan-jathbandis
Advertisment

Stay updated with the latest news headlines.

Follow us:
Advertisment