Sat, Apr 20, 2024
Whatsapp

ਅਰੋੜਾ ਸਮਾਜ ਦੇ ਬਾਨੀ ਸ਼੍ਰੀ ਅਰੂਟ ਜੀ ਮਹਾਰਾਜ ਦੀ ਵਰ੍ਹੇਗੰਢ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਫ਼ੁੱਲ ਭੇਂਟ

Written by  Jagroop Kaur -- May 30th 2021 03:22 PM
ਅਰੋੜਾ ਸਮਾਜ ਦੇ ਬਾਨੀ ਸ਼੍ਰੀ ਅਰੂਟ ਜੀ ਮਹਾਰਾਜ ਦੀ ਵਰ੍ਹੇਗੰਢ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਫ਼ੁੱਲ ਭੇਂਟ

ਅਰੋੜਾ ਸਮਾਜ ਦੇ ਬਾਨੀ ਸ਼੍ਰੀ ਅਰੂਟ ਜੀ ਮਹਾਰਾਜ ਦੀ ਵਰ੍ਹੇਗੰਢ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਫ਼ੁੱਲ ਭੇਂਟ

ਅੱਜ ਅਰੋੜਾ ਸਮਾਜ ਦੇ ਸੰਸਥਾਪਕ ਸ਼੍ਰੀ ਅਰੂਟ ਜੀ ਮਹਾਰਾਜ ਦੀ ਜਯੰਤੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਦੇ ਸ਼੍ਰੀ ਅਰੂਟ ਜੀ ਮਹਾਰਾਜ ਚੌਂਕ 'ਤੇ ਸਥਾਪਿਤ ਉਨ੍ਹਾਂ ਦੀ ਪ੍ਰਤਿਮਾ 'ਤੇ ਫੁਲ ਭੇਂਟ ਕਰਦਿਆਂ ਉਨ੍ਹਾਂ ਸਾਹਮਣੇ ਨਤਮਸਤਕ ਹੋਏ । ਇਸ ਮੌਕੇ ਉਨ੍ਹਾਂ ਪੰਜਾਬ ਸਮੇਤ ਦੇਸ਼ ਵਾਸੀਆਂ ਨੂੰ ਜਯੰਤੀ ਦੀ ਵਧਾਈ ਦਿੱਤੀ ।May be an image of 3 people and people standing ਉਨ੍ਹਾਂ ਕਿਹਾ ਕਿ ਅਰੋੜਾ ਸਮਾਜ ਦੇ ਲੋਕ ਮਹਿਨਤੀ ਅਤੇ ਵਪਾਰ ਨਾਲ ਸਬੰਧ ਰੱਖਣ ਵਾਲੇ ਲੋਕ ਹਨ । ਦੁਨੀਆ 'ਚ ਇਸ ਸਮਾਜ ਦੇ ਲੋਕਾਂ ਨੇ ਨਾਮ ਖੱਟਿਆ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੋ ਆਰਥਿਕਤਾ ਨੂੰ ਵਧਾਉਣ 'ਚ ਇਸ ਸਮਾਜ ਨਾਲ ਸਬੰਧਤ ਲੋਕਾਂ ਨੇ ਮਦਦ ਕੀਤੀ ਹੈ । ਅੱਜ ਇਸ ਸਮਾਜ ਦੇ ਸੰਸਥਾਪਕ ਅਰੂਟ ਜੀ ਮਹਾਰਾਜ ਦੇ ਸ਼ੁਭ ਦਿਹਾੜੇ 'ਤੇ ਅਕਾਲੀ ਦਲ ਸਮਹੁ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ May be an image of 6 people and people standing Read more :ਕੋਰੋਨਾ ਮਹਾਮਾਰੀ ਦੀ ਚੁਣੌਤੀ ਤੇ ਭੁਚਾਲ ਨਾਲ ਮਜ਼ਬੂਤੀ ਨਾਲ ਲੜ ਰਿਹਾ…

ਇਸਮੌਕੇ 'ਤੇ ਉਨ੍ਹਾਂ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤੋ ਹੈ ਅਤੇ ਆਪ ਪਾਰਟੀ ਇਕ ਅਜਿਹੀ ਪਾਰਟੀ ਹੈ ਜਿਸਦਾ ਨਾ ਮੂੰਹ ਹੈ ਨਾ ਪੈਰ ਜਦਕਿ ਅਕਾਲੀ ਦਲ ਪੰਜਾਬ ਦੇ ਹਿੱਤ ਲਈ ਸੋਚਣ ਵਾਲੀ ਪਾਰਟੀ ਹੈ ਹੁਣ ਕੋਵਿਡ ਦਾ ਦੌਰ ਹੀ ਵੇਖ ਲਓ ਅਕਾਲੀ ਦਲ ਨੇ ਕੋਵਿਡ ਹਸਪਤਾਲ ਖੋਲ ਦਿਤੇ , ਆਕਸੀਜਨ ਕੰਸੰਟਰੇਟਰ ਅਤੇ ਹੋਰ ਲੋੜੀਂਦਾ ਸਾਮਾਨ ਲੋਕਾਂ ਦੀ ਮਦਦ ਲਈ ਦਿਤਾ ਜਾ ਰਿਹਾ ਹੈ ।Read More : ਟੀਕਾਕਰਨ ਦੇ ਲਈ ਨਿਜੀ ਹਸਪਤਾਲਾਂ ਵੱਲੋਂ ‘ਹੋਟਲ ਪੈਕੇਜ’ ਦੇ ‘ਤੇ ਲੱਗੇ…
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰ ਗੱਲ 'ਤੇ ਝੂਠ ਬੋਲਿਆ ਹੈ ਅਤੇ ਨਵਾਂ ਝੂਠ ਬਿਜਲੀ ਦੀ ਦਰ 'ਚ ਕਟੌਤੀ ਕਰਨ ਨੂੰ ਲੈਕੇ ਬੋਲਿਆ ਹੈ । 1 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਤੱਦ ਮਿਲੇਗੀ ਜਦ 2 ਕਿੱਲੋਵਾਟ ਦਾ ਕੁਨੈਕਸ਼ਨ ਹੈ ਅਤੇ ਤੁਸੀਂ 200 ਯੂਨਿਟ ਤੋਂ ਘੱਟ ਬਾਲਦੇ ਹੋ , ਉਹ ਤਾਂ ਪਹਿਲਾਂ ਹੀ ਗਰੀਬ ਨੂੰ ਮੁਫ਼ਤ ਹੈ , ਹਸਪਤਾਲਾਂ, ਇੰਡਸਟਰੀ ,ਵਪਾਰੀਆਂ ਦੇ ਰੇਟ ਵਧਾ ਦਿਤੇ ਇਹ ਕਿੰਨਾ ਵੱਡਾ ਧੋਖਾ ਹੈ । ਇਸ ਮੌਕੇ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੇ ਪ੍ਰਧਾਨ ਸੁਨੀਲ ਜਾਖੜ ਪਰ ਬਰਸੇ ।

Top News view more...

Latest News view more...