Thu, Apr 25, 2024
Whatsapp

ਬੌਖਲਾਏ ਪਾਕਿ ਮੰਤਰੀ ਦੀ ਭਾਰਤ ਨੂੰ ਧਮਕੀ, ਦੱਸੀ ਭਾਰਤ-ਪਾਕਿ ਯੁੱਧ ਦੀ ਤਰੀਕ, ਦੇਖੋ ਵੀਡੀਓ

Written by  Jashan A -- August 28th 2019 04:39 PM
ਬੌਖਲਾਏ ਪਾਕਿ ਮੰਤਰੀ ਦੀ ਭਾਰਤ ਨੂੰ ਧਮਕੀ, ਦੱਸੀ ਭਾਰਤ-ਪਾਕਿ ਯੁੱਧ ਦੀ ਤਰੀਕ, ਦੇਖੋ ਵੀਡੀਓ

ਬੌਖਲਾਏ ਪਾਕਿ ਮੰਤਰੀ ਦੀ ਭਾਰਤ ਨੂੰ ਧਮਕੀ, ਦੱਸੀ ਭਾਰਤ-ਪਾਕਿ ਯੁੱਧ ਦੀ ਤਰੀਕ, ਦੇਖੋ ਵੀਡੀਓ

ਬੌਖਲਾਏ ਪਾਕਿ ਮੰਤਰੀ ਦੀ ਭਾਰਤ ਨੂੰ ਧਮਕੀ, ਦੱਸੀ ਭਾਰਤ-ਪਾਕਿ ਯੁੱਧ ਦੀ ਤਰੀਕ, ਦੇਖੋ ਵੀਡੀਓ,ਨਵੀਂ ਦਿੱਲੀ: ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ।ਜਿਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਲੈ ਕੇ ਪਾਕਿ ਦੇ ਹੋਰ ਮੰਤਰੀ ਭਾਰਤ ਨੂੰ ਵਾਰ-ਵਾਰ ਯੁੱਧ ਦੀ ਧਮਕੀ ਦੇ ਰਹੇ ਹਨ। ਉਧਰ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਦੀ ਭਵਿੱਖਬਾਣੀ ਕਰ ਦਿੱਤੀ ਹੈ। ਇੰਨ੍ਹਾ ਹੀ ਨਹੀਂ ਉਨ੍ਹਾਂ ਨੇ ਯੁੱਧ ਦੀ ਤਰੀਕ ਵੀ ਦੱਸੀ ਹੈ। ਹੋਰ ਪੜ੍ਹੋ: 6 ਸਾਲਾ ਜੌੜੇ ਭਰਾਵਾਂ ਨੇ ਕੀਤਾ ਅਜਿਹਾ ਬਹਾਦਰੀ ਵਾਲਾ ਕੰਮ ,ਮਿਲਿਆ ਸਨਮਾਨ https://twitter.com/ANI/status/1166647577875369986?s=20 ਪਾਕਿਸਤਾਨੀ ਮੀਡੀਆ ਮੁਤਾਬਕ ਇਕ ਸੈਮੀਨਾਰ ਵਿਚ ਰਸ਼ੀਦ ਨੇ ਕਿਹਾ,‘‘ਮੈਂ ਅਕਤੂਬਰ-ਨਵੰਬਰ ਵਿਚ ਭਾਰਤ-ਪਾਕਿਸਤਾਨ ਵਿਚਾਲੇ ਯੁੱਧ ਹੁੰਦੇ ਦੇਖ ਰਿਹਾ ਹਾਂ। ਮੈਂ ਅੱਜ ਇੱਥੇ ਕੌਮ ਨੂੰ ਤਿਆਰ ਕਰਨ ਲਈ ਆਇਆ ਹਾਂ।’’ ਪਾਕਿਸਤਾਨ ਦੇ ਇਕ ਪੱਤਰਕਾਰ ਨੇ ਸ਼ੇਖ ਰਸ਼ੀਦ ਦੇ ਇਸ ਬਿਆਨ ਦਾ ਵੀਡੀਓ ਟਵਿੱਟਰ ’ਤੇ ਸ਼ੇਅਰ ਕੀਤਾ ਹੈ। ਜਿਸ 'ਚ ਤੁਸੀਂ ਸਾਫ ਸੁਣ ਸਕਦੇ ਹੋ ਕਿ ਪਾਕਿ ਮੰਤਰੀ ਕੀ ਬੋਲ ਰਹੇ ਹਨ। https://twitter.com/ghulamabbasshah/status/1166643584474537984?s=20 ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਕੋਲ ਜਿਹੜੇ ਹਥਿਆਰ ਹਨ, ਉਹ ਦਿਖਾਉਣ ਲਈ ਨਹੀਂ ਸਗੋਂ ਵਰਤਣ ਲਈ ਹਨ। ਰਸ਼ੀਦ ਮੁਤਾਬਕ ਪਾਕਿਸਤਾਨ ਆਖਰੀ ਸਾਹ ਤੱਕ ਕਸ਼ਮੀਰ ਲਈ ਲੜਦਾ ਰਹੇਗਾ। -PTC News


Top News view more...

Latest News view more...