ਜਾਦੂ ,ਟੂਣੇ ਨਾਲ ਕੋਰੋਨਾ ਦਾ ਇਲਾਜ਼ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, ਦਰਜਨਾਂ ਭਗਤ ਵੀ ਨਿਕਲੇ ਕੋਰੋਨਾ ਪਾਜ਼ੀਟਿਵ

Pakhandi baba Death With corona in Madhya Pradesh
ਜਾਦੂ ,ਟੂਣੇ ਨਾਲ ਕੋਰੋਨਾ ਦਾ ਇਲਾਜ਼ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, ਦਰਜਨਾਂ ਭਗਤ ਵੀ ਨਿਕਲੇ ਕੋਰੋਨਾ ਪਾਜ਼ੀਟਿਵ 

ਜਾਦੂ ,ਟੂਣੇ ਨਾਲ ਕੋਰੋਨਾ ਦਾ ਇਲਾਜ਼ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, ਦਰਜਨਾਂ ਭਗਤ ਵੀ ਨਿਕਲੇ ਕੋਰੋਨਾ ਪਾਜ਼ੀਟਿਵ:ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਰਤਲਾਮ ਵਿਖੇ ਕੋਰੋਨਾ ਵਾਇਰਸ ਨਾਲ ਇੱਕ ਬਹੁਤ ਹੀ ਗੰਭੀਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਰਤਲਾਮ ਦੇ ਨਿਆਪੁਰਾ ਇਲਾਕੇ ‘ਚ ਲੋਕਾਂ ਦੇ ਹੱਥ ਚੁੱਮ ਕੇ ,ਝਾੜ ਫੂੰਕ, ਟੂਣੇ ਟੋਟਕੇ, ਨਾਲ ਕੋਰੋਨਾ ਅਤੇ ਹੋਰਨਾਂ ਬਿਮਾਰੀਆਂ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਵਾਲੇ ਅਸਲਮ ਬਾਬਾ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।

ਦਰਅਸਲ ‘ਚ ਅਸਲਮ ਬਾਬਾ ਆਪਣੇ ਸ਼ਰਧਾਲੂਆਂ ਦੇ ਹੱਥਾਂ ਨੂੰ ਚੁੰਮ ਕੇ ਕੋਰੋਨਾ ਦਾ ਇਲਾਜ ਕਰਦਾ ਸੀ। ਉਸਨੇ ਤੰਤਰ-ਮੰਤਰ ਰਾਹੀਂ ਕੋਰੋਨਾ ਭਜਾਉਣ ਦਾ ਦਾਅਵਾ ਵੀ ਕੀਤਾ ਸੀ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਅਭਿਆਨ ਚਲਾਏ ਜਾਣ ਤੋਂ ਬਾਅਦ ਵੀ ਸਥਾਨਕ ਲੋਕ ਬਾਬੇ ਕੋਲ ਇਲਾਜ ਲਈ ਜਾਂਦੇ ਸਨ ਪਰ ਬਾਬਾ ਕੋਰੋਨਾ ਲਾਗ ਲੱਗਣ ਦੇ ਬਾਵਜੂਦ ਲੋਕਾਂ ਨੂੰ ਮਿਲਦਾ ਰਿਹਾ।

ਜਿਸ ਤੋਂ ਬਾਅਦ 4 ਜੂਨ ਨੂੰ ਅਸਲਮ ਬਾਬਾ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਬਾਬੇ ਦੇ ਸੰਪਰਕ ਵਿਚ ਆਉਣ ਵਾਲੇ 19 ਸ਼ਰਧਾਲੂਆਂ ਨੂੰ ਆਈਸੋਲੇਟ ਕੀਤਾ ਸੀ। ਜਦੋਂ ਇਨ੍ਹਾਂ ਸ਼ਰਧਾਲੂਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਤਾਂ ਸਾਰੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਨਾਲ ਸ਼ਹਿਰ ਦਾ ਨਿਆਪੁਰਾ ਖੇਤਰ ਇਕ ਕੋਰੋਨਾ ਹੌਟਸਪੌਟ ਬਣ ਗਿਆ ਹੈ।
-PTCNews