ਹਾਮਿਦ ਅੰਸਾਰੀ ਦੀ ਸਜ਼ਾ ਹੋਈ ਪੂਰੀ, ਪਾਕਿ ਤੋਂ ਅੱਜ ਕਰਨਗੇ ਵਤਨ ਵਾਪਸੀ

hamid ansari
ਹਾਮਿਦ ਅੰਸਾਰੀ ਦੀ ਸਜ਼ਾ ਹੋਈ ਪੂਰੀ, ਪਾਕਿ ਤੋਂ ਅੱਜ ਕਰਨਗੇ ਵਤਨ ਵਾਪਸੀ

ਹਾਮਿਦ ਅੰਸਾਰੀ ਦੀ ਸਜ਼ਾ ਹੋਈ ਪੂਰੀ, ਪਾਕਿ ਤੋਂ ਅੱਜ ਕਰਨਗੇ ਵਤਨ ਵਾਪਸੀ,ਇਸਲਾਮਾਬਾਦ: ਪਿਛਲੇ ਤਿੰਨ ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਹਾਮਿਦ ਅੰਸਾਰੀ ਦੀ ਅੱਜ ਵਤਨ ਵਾਪਸੀ ਹੋਵੇਗੀ। ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਹਾਮਿਦ ਅੰਸਾਰੀ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੀ ਇੱਕ ਲੜਕੀ ਨਾਲ ਦੋਸਤੀ ਬਣਾ ਕੇ ਗੈਰ-ਕਾਨੂੰਨੀ ਢੰਗ ਨਾਲ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ ਸੀ, ਜਿਸ ਦੌਰਾਨ ਉਸ ਨੂੰ ਪਾਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਨੂੰ ਉਸ ਦੀ ਸਜ਼ਾ ਪੂਰੀ ਹੋ ਗਈ। ਹਾਲ ਹੀ ‘ਚ ਪਾਕਿਸਤਾਨ ਦੀ ਕੋਰਟ ਨੇ ਇਸ ਮਾਮਲੇ ‘ਚ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਭਾਰਤੀ ਕੈਦੀ ਦੀ ਸਜ਼ਾ ਪੂਰੀ ਹੁੰਦੇ ਹੀ ਉਸ ਦੀ ਦੇਸ਼ ਵਾਪਸੀ ਕੀਤੀ ਜਾਵੇ।

ਹਾਮਿਦ ਅੰਸਾਰੀ ਅੱਜ ਵਾਹਗਾ ਬਾਰਡਰ ਪਹੁੰਚਣਗੇ, ਜਿਥੋਂ ਉਹ ਆਪਣੇ ਘਰ ਵਾਪਿਸ ਪਰਤਣਗੇ। ਦੱਸ ਦੇਈਏ ਕਿ 15 ਦਸੰਬਰ 2015 ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੁੰਬਈ ਨਿਵਾਸੀ ਅੰਸਾਰੀ ਪੇਸ਼ਾਵਰ ਸੈਂਟਰਲ ਜੇਲ੍ਹ ਵਿੱਚ ਬੰਦ ਸਨ।

ਹੋਰ ਪੜ੍ਹੋ: ਜ਼ੀਰਕਪੁਰ ‘ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ

ਹਾਮਿਦ ਅੰਸਾਰੀ ਦੀ ਤਿੰਨ ਸਾਲ ਦੀ ਸਜ਼ਾ ਬੀਤੇ ਸ਼ਨੀਵਾਰ ਨੂੰ ਪੂਰੀ ਹੋ ਗਈ ਸੀ , ਪਰ ਕਾਨੂੰਨੀ ਦਸਤਾਵੇਜ਼ ਤਿਆਰ ਨਾਂ ਹੋਣ ਦੀ ਵਜ੍ਹਾ ਨਾਲ ਉਹ ਭਾਰਤ ਰਵਾਨਾ ਨਹੀਂ ਹੋ ਪਾ ਰਹੇ ਸਨ।

-PTC News