ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਵਾਘਾ ਬਾਰਡਰ ਰਾਹੀਂ ਪਹੁੰਚੇ ਭਾਰਤ

Pakistan 100 other Indian fishermen Released Wagah border Arrived India
ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਵਾਘਾ ਬਾਰਡਰ ਰਾਹੀਂ ਪਹੁੰਚੇ ਭਾਰਤ

ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਵਾਘਾ ਬਾਰਡਰ ਰਾਹੀਂ ਪਹੁੰਚੇ ਭਾਰਤ:ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਨੇ ਸਜ਼ਾ ਪੂਰੀ ਕਰ ਚੁੱਕੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੇ ਕੀਤੇ ਐਲਾਨ ਦੇ ਚੱਲਦਿਆਂ 100 ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ।ਪਾਕਿਸਤਾਨ ਵੱਲੋਂ ਸੋਮਵਾਰ ਨੂੰ ਤੀਜੇ ਪੜਾਅ ਦੇ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ ਸਨ , ਜੋ ਅੱਜ ਵਾਘਾ ਬਾਰਡਰ ਰਾਹੀਂ ਭਾਰਤ ਪਹੁੰਚੇ ਹਨ।ਇਨ੍ਹਾਂ ਭਾਰਤੀ ਮਛੇਰਿਆਂ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਕਰਾਚੀ ਦੀ ਮਲੀਰ ਜੇਲ੍ਹ ‘ਚੋਂ ਰਿਹਾਅ ਕਰਨ ਉਪਰੰਤ ਰੇਲ ਗੱਡੀ ਰਾਹੀਂ ਲਾਹੌਰ ਪਹੁੰਚਾਇਆ ਗਿਆ ਸੀ ਅਤੇ ਅੱਜ ਪਾਕਿ ਰੇਂਜਰਾਂ ਵੱਲੋਂ ਵਾਹਗਾ ਸਰਹੱਦੀ ਰਾਹੀਂ ਭਾਰਤੀ ਅਧਿਕਾਰੀਆਂ ਹਵਾਲੇ ਕੀਤਾ ਗਿਆ ਹੈ।

Pakistan 100 other Indian fishermen Released Wagah border Arrived India
ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਵਾਘਾ ਬਾਰਡਰ ਰਾਹੀਂ ਪਹੁੰਚੇ ਭਾਰਤ

ਜਾਣਕਾਰੀ ਅਨੁਸਾਰ ਇਹ ਮਛੇਰੇ ਗੁਜਰਾਤ ਨਾਲ ਸਬੰਧਿਤ ਹਨ ਅਤੇ ਸਮੁੰਦਰ ‘ਚ ਮੱਛੀਆਂ ਫੜਦੇ ਸਮੇਂ ਭੁਲੇਖੇ ਨਾਲ ਪਾਕਿਸਤਾਨੀ ਖੇਤਰ ‘ਚ ਦਾਖਿਲ ਹੋਣ ‘ਤੇ ਗ੍ਰਿਫਤਾਰ ਕੀਤੇ ਗਏ ਸਨ।ਇਹ ਭਾਰਤੀ ਮਛੇਰੇ 9 ਤੋਂ 15 ਮਹੀਨੇ ਦੀ ਸਜ਼ਾ ਕੱਟ ਕੇ ਵਤਨ ਪਰਤੇ ਹਨ ਅਤੇ ਅੱਜ ਰਾਤ ਨੂੰ ਗੁਜਰਾਤ ਲਈ ਰਵਾਨਾ ਹੋਣਗੇ। ਇਨ੍ਹਾਂ ਭਾਰਤੀ ਮਛੇਰਿਆਂ ਨੇ ਰਿਹਾਈ ਲਈ ਭਾਰਤ -ਪਾਕਿ ਦੋਨਾਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਨੇ ਆਪਣੀ ਰੋਟੀ ਰੋਜ਼ੀ ਦਾ ਸਾਧਨ ਬੇੜੀਆਂ ਵਾਪਿਸ ਕਰਨ ਦੀ ਅਪੀਲ ਕੀਤੀ ਹੈ।

Pakistan 100 other Indian fishermen Released Wagah border Arrived India
ਪਾਕਿਸਤਾਨ ਨੇ ਤੀਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ , ਵਾਘਾ ਬਾਰਡਰ ਰਾਹੀਂ ਪਹੁੰਚੇ ਭਾਰਤ

ਦੱਸ ਦੇਈਏ ਕਿ ਭਾਰਤੀ ਮਛੇਰਿਆਂ ਦੀ ਰਿਹਾਈ 8 ਅਪਰੈਲ ਤੋਂ ਸ਼ੁਰੂ ਕੀਤੀ ਗਈ ਸੀ ਅਤੇ 100 ਭਾਰਤੀ ਮਛੇਰੇ ਰਿਹਾਅ ਕੀਤੇ ਗਏ ਸਨ।ਇਸ ਤਹਿਤ ਦੂਜੇ ਪੜਾਅ ਵਿੱਚ 100 ਹੋਰ ਭਾਰਤੀ ਮਛੇਰੇ ਅਤੇ ਤੀਜੇ ਪੜਾਅ ਵਿੱਚ 22 ਅਪਰੈਲ ਨੂੰ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ ਸਨ।ਇਸ ਤੋਂ ਇਲਾਵਾ ਤੀਜੇ ਪੜਾਅ ਵਿੱਚ 22 ਅਪਰੈਲ ਨੂੰ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ ਅਤੇ ਚੌਥੇ ਪੜਾਅ ਵਿਚ 29 ਅਪਰੈਲ ਨੂੰ ਬਾਕੀ ਰਹਿੰਦੇ 60 ਕੈਦੀ ਰਿਹਾਅ ਕੀਤੇ ਜਾਣਗੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਦੇ ਸਮੂਹ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ‘ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ
-PTCNews