ਪਾਕਿਸਤਾਨ 'ਚ ਹੁਣ 15 ਸਾਲ ਦੀ ਈਸਾਈ ਵਿਦਿਆਰਥਣ ਨੂੰ ਜ਼ਬਰਦਸਤੀ ਕਬੂਲ ਕਰਵਾਇਆ ਇਸਲਾਮ

By Shanker Badra - September 09, 2019 10:09 am

ਪਾਕਿਸਤਾਨ 'ਚ ਹੁਣ 15 ਸਾਲ ਦੀ ਈਸਾਈ ਵਿਦਿਆਰਥਣ ਨੂੰ ਜ਼ਬਰਦਸਤੀ ਕਬੂਲ ਕਰਵਾਇਆ ਇਸਲਾਮ:ਇਸਲਾਮਾਬਾਦ : ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ, ਸਿੱਖ ਤੇ ਈਸਾਈ ਕੁੜੀਆਂ ਨੂੰ ਅਗਵਾ ਕਰਨ ਤੇ ਜ਼ਬਰਦਸਤੀ ਧਰਮ ਤਬਦੀਲੀ ਕਰਵਾ ਕੇ ਮੁਸਲਮਾਨਾਂ ਨਾਲ ਨਿਕਾਹ ਕਰਵਾਉਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ,ਜਿਸ ਕਰਕੇ ਆਏ ਦਿਨ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਫ਼ਿਰ ਅਜਿਹਾ ਹੀ ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਸਾਹਮਣੇ ਆਇਆ ਹੈ ,ਜਿਥੇ ਈਸਾਈ ਕੁੜੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਹੈ।

Pakistan 15-year-old Christian girl forcibly converted to Islam in Punjab ਪਾਕਿਸਤਾਨ 'ਚ ਹੁਣ 15 ਸਾਲ ਦੀ ਈਸਾਈ ਵਿਦਿਆਰਥਣ ਨੂੰ ਜ਼ਬਰਦਸਤੀ ਕਬੂਲ ਕਰਵਾਇਆਇਸਲਾਮ

ਮਿਲੀ ਜਾਣਕਾਰੀ ਅਨੁਸਾਰ ਪਾਕਿ ਦੇ ਪੰਜਾਬ ਸੂਬੇ 'ਚ 15 ਸਾਲ ਦੀ ਈਸਾਈ ਵਿਦਿਆਰਥਣ ਫੈਜ਼ਾ ਮੁਖ਼ਤਾਰ ਨੂੰ ਉਸ ਦੇ ਸਕੂਲ ਪ੍ਰਿੰਸੀਪਲ ਨੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾ ਦਿੱਤਾ ਹੈ। ਸ਼ੇਖਪੁਰਾ ਸ਼ਹਿਰ ਦੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ ਫੈਜ਼ਾ ਨੂੰ ਉਸ ਦਾ ਪ੍ਰਿੰਸੀਪਲ ਇਕ ਮਦਰਸੇ 'ਚ ਲੈ ਗਿਆ ਸੀ, ਉੱਥੇ ਉਸ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਗਿਆ।

Pakistan 15-year-old Christian girl forcibly converted to Islam in Punjab ਪਾਕਿਸਤਾਨ 'ਚ ਹੁਣ 15 ਸਾਲ ਦੀ ਈਸਾਈ ਵਿਦਿਆਰਥਣ ਨੂੰ ਜ਼ਬਰਦਸਤੀ ਕਬੂਲ ਕਰਵਾਇਆਇਸਲਾਮ

ਦੱਸਿਆ ਜਾਂਦਾ ਹੈ ਕਿ ਪ੍ਰਿੰਸੀਪਲ ਸਕੂਲ 'ਚ ਫੈਜ਼ਾ ਨੂੰ ਅਰਬੀ ਪੜ੍ਹਾਉਂਦਾ ਸੀ। ਉਸ ਨੇ ਫੈਜ਼ਾ ਨੂੰ ਕਿਹਾ ਕਿ ਉਹ ਘਰ ਨਹੀਂ ਜਾ ਸਕਦੀ ਕਿਉਂਕਿ ਹੁਣ ਉਹ ਇਕ ਮੁਸਲਮਾਨ ਹੈ। ਮੀਡਿਆ ਰਿਪੋਰਟਾਂ ਮੁਤਾਬਕ ਫੈਜ਼ਾ ਦੇ ਪਰਿਵਾਰ ਨੂੰ ਵੀ ਅਖੌਤੀ ਤੌਰ 'ਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ।
-PTCNews

adv-img
adv-img