ਮੁੱਖ ਖਬਰਾਂ

ਪਾਕਿਸਤਾਨ 'ਚ ਰੇਲ-ਬੱਸ ਹਾਦਸੇ 'ਚ ਮਾਰੇ ਗਏ 20 ਮ੍ਰਿਤਕ ਸਿੱਖ ਸ਼ਰਧਾਲੂਆਂ ਦੇ ਕੀਤੇ ਗਏ ਸਸਕਾਰ

By Shanker Badra -- July 04, 2020 6:07 pm -- Updated:Feb 15, 2021

ਪਾਕਿਸਤਾਨ 'ਚ ਰੇਲ-ਬੱਸ ਹਾਦਸੇ 'ਚ ਮਾਰੇ ਗਏ 20 ਮ੍ਰਿਤਕ ਸਿੱਖ ਸ਼ਰਧਾਲੂਆਂ ਦੇ ਕੀਤੇ ਗਏ ਸਸਕਾਰ:ਸ਼ੇਖ਼ੂਪੁਰਾ : ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਕਾਬਾਦ ਦੇ ਨਜ਼ਦੀਕ ਰੇਲਵੇ ਫਾਟਕ 'ਤੇ ਸ਼ੁੱਕਰਵਾਰ ਨੂੰ ਹੋਏ ਰੇਲਗੱਡੀ ਸ਼ਾਹ ਹੁਸੈਨ ਐਕਸਪ੍ਰੈੱਸ ਅਤੇ ਮਿੰਨੀ ਬੱਸ ਵਿਚਾਲੇ ਹੋਏ ਦਰਦਨਾਕ ਹਾਦਸੇ 'ਚ ਮਾਰੇ ਗਏ 20 ਸਿੱਖਾਂ ਦਾ ਅੱਜ ਅਟਕ ਸ਼ਹਿਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਜਦੋਂ ਰੇਲਗੱਡੀ ਕਰਾਚੀ ਤੋਂ ਲਾਹੌਰ ਲਈ ਜਾ ਰਹੀ ਸੀ ਤਾਂ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ। ਇਹ ਹਾਦਸਾ ਇਕ ਰੇਲਵੇ ਕਰਾਸਿੰਗ 'ਤੇ ਵਾਪਰਿਆ ਹੈ, ਜਿੱਥੇ ਕੋਈ ਫਾਟਕ ਨਹੀਂ ਲੱਗਿਆ ਸੀ। ਇਸ ਹਾਦਸੇ 'ਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Pakistan : 20 people Sikh pilgrims Cremation Death in Train -bus Accident   ਪਾਕਿਸਤਾਨ 'ਚ ਰੇਲ-ਬੱਸ ਹਾਦਸੇ 'ਚ ਮਾਰੇ ਗਏ 20 ਮ੍ਰਿਤਕ ਸਿੱਖ ਸ਼ਰਧਾਲੂਆਂ ਦੇ ਕੀਤੇ ਗਏ ਸਸਕਾਰ

ਦੱਸ ਦੇਈਏ ਕਿ ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਸ਼ੁੱਕਰਵਾਰ ਨੂੰ ਇਕ ਟਰੇਨ ਤੇ ਬੱਸ ਹਾਦਸੇ ਦੌਰਾਨ 20 ਸਿੱਖ ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਸ਼ਾਹ ਹੁਸੈਨ ਐਕਸਪ੍ਰੈਸ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਸੀ।

ਇਸ ਹਾਦਸੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁੱਖ ਜਤਾਇਆ ਹੈ, ਇਸ ਦੇ ਨਾਲ ਹੀ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਯਾਤਰੀ ਪੇਸ਼ਾਵਰ ਤੋਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਜਾ ਰਹੇ ਸਨ ਜਦਕਿ ਇਹ ਟਰੇਨ ਕਰਾਚੀ ਜਾ ਰਹੀ ਸੀ।
-PTCNews

  • Share