ਦੇਸ਼- ਵਿਦੇਸ਼

ਪਾਕਿ ਨੂੰ ਭਾਰਤ ਨਾਲ ਪੰਗਾ ਲੈਣਾ ਪਿਆ ਮਹਿੰਗਾ, 300 ਰੁਪਏ ਕਿੱਲੋ ਹੋਏ ਟਮਾਟਰ..!

By Jashan A -- August 11, 2019 1:08 pm -- Updated:Feb 15, 2021

ਪਾਕਿ ਨੂੰ ਭਾਰਤ ਨਾਲ ਪੰਗਾ ਲੈਣਾ ਪਿਆ ਮਹਿੰਗਾ, 300 ਰੁਪਏ ਕਿੱਲੋ ਹੋਏ ਟਮਾਟਰ..!,ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਦੇ ਫੈਸਲੇ ਨਾਲ ਬੌਖਲਾਏ ਪਾਕਿਸਤਾਨ ਦੇ ਲਈ ਭਾਰਤ ਨਾਲ ਵਪਾਰ ਬੰਦ ਕਰਨਾ ਹੁਣ ਬੇਹੱਦ ਮਹਿੰਗਾ ਪੈ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ 'ਚ ਟਮਾਟਰ ਦੀਆਂ ਕੀਮਤਾਂ 'ਚ ਅੱਗ ਲੱਗ ਗਈ ਹੈ ਤੇ ਕੀਮਤ ਕਰੀਬ 300 ਰੁਪਏ ਪ੍ਰਤੀ ਕਿੱਲੋ ਪਹੁੰਚ ਚੁੱਕੀ ਹੈ।ਪਾਕਿ ਵਲੋਂ ਭਾਰਤ ਨਾਲ ਵਪਾਰ ਬੰਦ ਕਰਨ ਪਿੱਛੋਂ ਹੁਣ ਭਾਰਤ ਵਲੋਂ ਪਾਕਿਸਤਾਨ ਨੂੰ ਟਮਾਟਰ ਨਹੀਂ ਜਾ ਰਿਹਾ। ਟਮਾਟਰਾਂ ਦੇ ਨਾਲ ਹੀ ਕਈ ਹੋਰ ਸਬਜ਼ੀਆਂ ਦੇ ਵੀ ਮਹਿੰਗਾ ਹੋਣ ਦੀ ਖਬਰ ਹੈ।

ਹੋਰ ਪੜ੍ਹੋ:ਪਾਕਿਸਤਾਨ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ,ਸ਼ਰਧਾਲੂਆਂ ਨੇ ਪਾਇਆ ਭੰਗੜਾ ,ਦੇਖੋ ਵੀਡੀਓ

ਟਮਾਟਰ ਦੀਆਂ ਕੀਮਤਾਂ ਵਿੱਚ ਇਸ ਕਦਰ ਵਾਧੇ ਨਾਲ ਸਾਫ਼ ਹੋ ਗਿਆ ਹੈ ਕਿ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਭਾਰਤ ਨਾਲ ਕਾਰੋਬਾਰ ਖਤਮ ਕਰਨ ਦੇ ਫੈਸਲੇ ਦਾ ਨੁਕਸਾਨ ਸਿੱਧੇ ਤੌਰ 'ਤੇ ਪਾਕਿਸਤਾਨ ਦੇ ਆਮ ਲੋਕਾਂ ਨੂੰ ਹੀ ਚੁੱਕਣਾ ਹੋਵੇਗਾ।

ਦਰਅਸਲ, ਭਾਰਤ ਵਲੋਂ ਰੋਜ਼ਾਨਾ ਹਰੀਆਂ ਸਬਜ਼ੀਆਂ ਅਤੇ ਖਾਸ ਤੌਰ 'ਤੇ ਟਮਾਟਰ ਦੀ ਇੱਕ ਵੱਡੀ ਖੇਪ ਪਾਕਿਸਤਾਨ ਭੇਜੀ ਜਾਂਦੀ ਸੀ। ਜਿਸ ਵਜ੍ਹਾ ਨਾਲ ਉੱਥੇ ਸਬਜ਼ੀਆਂ ਅਤੇ ਟਮਾਟਰ ਦੇ ਮੁੱਲ ਨਿਅੰਤਰਿਤ ਰਹਿੰਦੇ ਸਨ।

-PTC News