ਮੁੱਖ ਖਬਰਾਂ

ਧਾਰਾ 370 ਹਟਣ ਮਗਰੋਂ ਪ੍ਰੇਸ਼ਾਨ ਪਾਕਿਸਤਾਨ, ਭਾਰਤ ਨਾਲ ਦੋ-ਪੱਖੀ ਵਪਾਰ ਰੋਕਿਆ

By Jashan A -- August 07, 2019 7:08 pm -- Updated:Feb 15, 2021

ਧਾਰਾ 370 ਹਟਣ ਮਗਰੋਂ ਪ੍ਰੇਸ਼ਾਨ ਪਾਕਿਸਤਾਨ, ਭਾਰਤ ਨਾਲ ਦੋ-ਪੱਖੀ ਵਪਾਰ ਰੋਕਿਆ,ਇਸਲਾਮਾਬਾਦ: ਧਾਰਾ 370 ਹਟਣ ਮਗਰੋਂ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਪਾਕਿਸਤਾਨ ਦੀ ਨੈਸ਼ਨਲ ਸਕਿਉਰਿਟੀ ਕਮੇਟੀ 'ਚ ਕਈ ਵੱਡੇ ਫੈਸਲੇ ਲੈ ਗਏ ਹਨ।

ਜਿਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਦੇ ਪੱਧਰ ਨੂੰ ਘੱਟ ਅਤੇ ਦੋ-ਪੱਖੀ ਵਪਾਰ ਕਰ 'ਤੇ ਰੋਕ ਲਗਾ ਦਿੱਤੀ ਹੈ। ਉਥੇ ਹੀ ਭਾਰਤ ਵੱਲੋਂ ਕਸ਼ਮੀਰ ਨੂੰ ਲੈ ਕੇ ਲਏ ਗਏ ਫੈਸਲੇ ਨੂੰ ਪਾਕਿਸਤਾਨ ਯੂ.ਐਨ 'ਚ ਚੁਣੌਤੀ ਦੇਵੇਗਾ।

-PTC News