Fri, Apr 26, 2024
Whatsapp

ਪਾਕਿਸਤਾਨ 'ਚ ਆਸਿਆ ਬੀਬੀ ਨੂੰ ਜੇਲ੍ਹ ‘ਚੋਂ ਕੀਤਾ ਰਿਹਾਅ , ਲੋਕਾਂ ਤੋਂ ਚੋਰੀ ਵਿਦੇਸ਼ ਭੇਜਣ ਦੀ ਤਿਆਰੀ

Written by  Shanker Badra -- November 08th 2018 05:35 PM -- Updated: November 08th 2018 05:38 PM
ਪਾਕਿਸਤਾਨ 'ਚ ਆਸਿਆ ਬੀਬੀ ਨੂੰ ਜੇਲ੍ਹ ‘ਚੋਂ ਕੀਤਾ ਰਿਹਾਅ , ਲੋਕਾਂ ਤੋਂ ਚੋਰੀ ਵਿਦੇਸ਼ ਭੇਜਣ ਦੀ ਤਿਆਰੀ

ਪਾਕਿਸਤਾਨ 'ਚ ਆਸਿਆ ਬੀਬੀ ਨੂੰ ਜੇਲ੍ਹ ‘ਚੋਂ ਕੀਤਾ ਰਿਹਾਅ , ਲੋਕਾਂ ਤੋਂ ਚੋਰੀ ਵਿਦੇਸ਼ ਭੇਜਣ ਦੀ ਤਿਆਰੀ

ਪਾਕਿਸਤਾਨ 'ਚ ਆਸਿਆ ਬੀਬੀ ਨੂੰ ਜੇਲ੍ਹ ‘ਚੋਂ ਕੀਤਾ ਰਿਹਾਅ , ਲੋਕਾਂ ਤੋਂ ਚੋਰੀ ਵਿਦੇਸ਼ ਭੇਜਣ ਦੀ ਤਿਆਰੀ:ਪਾਕਿਸਤਾਨ 'ਚ ਤੋਹੀਨੇ ਰਸਾਲਤ (ਈਸ਼ ਨਿੰਦਾ) ਦੇ ਦੋਸ਼ ‘ਚ 8 ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕੀ ਈਸਾਈ ਮਹਿਲਾ ਆਸਿਆ ਬੀਬੀ ਨੂੰ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਰਿਹਾ ਕਰਨ ਦੇ ਹੁਕਮ ਦਿੱਤੇ ਸਨ।ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ‘ਚ ਹਿੰਸਕ ਪ੍ਰਦਰਸ਼ਨ ਵੀ ਹੋਏ ਸਨ ਅਤੇ ਕਈ ਥਾਂਵਾਂ ‘ਤੇ ਕਰਫਿਊ ਵੀ ਲਾਉਣਾ ਪਿਆ ਸੀ।ਜਾਣਕਾਰੀ ਅਨੁਸਾਰ ਆਸਿਆ ਬੀਬੀ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਆਸੀਆ ਬੀਬੀ ਨੂੰ ਮੁਲਤਾਨ ਦੀ ਇੱਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਤੋਂ ਇਨਕਾਰ ਕੀਤਾ ਹੈ।ਇਸ ਸੰਬੰਧ 'ਚ ਪਾਕਿਸਤਾਨ ਦੇ ਇੱਕ ਨਿੱਜੀ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਸੁਪਰੀਮ ਕੋਰਟ ਵੱਲੋਂ ਆਸਿਆ ਬੀਬੀ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਮੁਲਤਾਨ 'ਚ ਸਥਿਤ ਔਰਤਾਂ ਦੀ ਜੇਲ੍ਹ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਰਿਹਾਅ ਕਰ ਦਿੱਤਾ ਗਿਆ ਹੈ,ਉਸ ਨੂੰ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਸਲਾਮਾਬਾਦ ਹਵਾਈ ਅੱਡੇ ਤੋਂ ਹਾਲੈਂਡ ਦੇ ਰਾਜਦੂਤ ਆਪਣੇ ਨਾਲ ਹਾਲੈਂਡ ਲੈ ਗਏ ਹਨ। ਜਿਸ ਹਿਸਾਬ ਨਾਲ ਆਸਿਆ ਨੂੰ ਵਿਦੇਸ਼ ਭੇਜਣ ਦੀ ਤਿਆਰੀ ਹੈ, ਉੱਥੋਂ ਜਾਪਦਾ ਹੈ ਕਿ ਅਦਾਲਤੀ ਹੁਕਮਾਂ ਦੀ ਤਾਮੀਲ ਕਰਨ ਲਈ ਸਰਕਾਰ ਉਸ ਨੂੰ ਲੋਕਾਂ ਤੋਂ ਚੋਰੀ ਵਿਦੇਸ਼ ਭੇਜ ਰਹੀ ਹੈ।ਜਦੋਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਆਸੀਆ ਦੇ ਦੇਸ਼ ਛੱਡਣ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਖ਼ਬਰ ਨੂੰ ਝੂਠ ਕਿਹਾ ਹੈ।ਆਸੀਆ ਦਾ ਆਪਣੇ ਗੁਆਂਢੀ ਨਾਲ ਪਾਣੀ ਲਈ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹੇਠਲੀ ਅਦਾਲਤ ਨੇ 10 ਸਾਲ ਦੀ ਸਜਾ ਸੁਣਾ ਦਿੱਤੀ ਸੀ ਪਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ ਹੈ। -PTCNews


Top News view more...

Latest News view more...