ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਸਿੱਖ ਸ਼ਰਧਾਲੂਆਂ ਸਮੇਤ 19 ਯਾਤਰੀਆਂ ਦੀ ਮੌਤ

Pakistan: At least 19 Sikh pilgrims returning from Nankana Saheb killed
ਪਾਕਿਸਤਾਨ 'ਚ ਵਾਪਰਿਆ ਵੱਡਾ ਰੇਲਹਾਦਸਾ, ਸਿੱਖ ਸ਼ਰਧਾਲੂਆਂ ਸਮੇਤ 19 ਯਾਤਰੀਆਂਦੀ ਮੌਤ

ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਸਿੱਖ ਸ਼ਰਧਾਲੂਆਂ ਸਮੇਤ 19 ਯਾਤਰੀਆਂ ਦੀ ਮੌਤ:ਇਸਲਾਮਾਬਾਦ : ਪਾਕਿਸਤਾਨ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਇਕ ਟਰੇਨ ਤੇ ਬੱਸ ਹਾਦਸੇ ਦੌਰਾਨ 16 ਸਿੱਖਾਂ ਸਮੇਤ 19 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਾਹ ਹੁਸੈਨ ਐਕਸਪ੍ਰੈਸ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਹੈ।

ਜਾਣਕਾਰੀ ਅਨੁਸਾਰ ਜਦੋਂ ਰੇਲਗੱਡੀ ਕਰਾਚੀ ਤੋਂ ਲਾਹੌਰ ਲਈ ਜਾ ਰਹੀ ਸੀ ਤਾਂ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਇਕ ਰੇਲਵੇ ਕਰਾਸਿੰਗ ‘ਤੇ ਵਾਪਰਿਆ ਹੈ, ਜਿੱਥੇ ਕੋਈ ਫਾਟਕ ਨਹੀਂ ਲੱਗਿਆ ਸੀ। ਇਸ ਹਾਦਸੇ ‘ਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Pakistan: At least 19 Sikh pilgrims returning from Nankana Saheb killed
ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਸਿੱਖ ਸ਼ਰਧਾਲੂਆਂ ਸਮੇਤ 19 ਯਾਤਰੀਆਂ ਦੀ ਮੌਤ

ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੱਕਰ ਫਾਰੂਖ਼ਾਬਾਦ ਅਤੇ ਬਹਾਲੀ ਵਾਲਾ ਦੇ ਵਿਚਕਾਰ ਸਥਿਤ ਇਕ ਰੇਲਵੇ ਕਰਾਸਿੰਗ ‘ਤੇ ਹੋਈ ਹੈ। ਇਸ ਹਾਦਸੇ ਵਿਚ ਕਈ ਯਾਤਰੀ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਬਚਾਅ ਕਾਰਜ ਦੀਆਂ ਟੀਮਾਂ ਘਟਨਾ ਸਥਾਨ ‘ਤੇ ਪਹੁੰਚ ਗਈਆਂ ਹਨ।
ਇਸ ਹਾਦਸੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁੱਖ ਜਤਾਇਆ ਹੈ, ਇਸ ਦੇ ਨਾਲ ਹੀ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਯਾਤਰੀ ਪੇਸ਼ਾਵਰ ਤੋਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਜਾ ਰਹੇ ਸਨ ਜਦਕਿ ਇਹ ਟਰੇਨ ਕਰਾਚੀ ਜਾ ਰਹੀ ਸੀ।
-PTCNews