Thu, Apr 25, 2024
Whatsapp

ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ

Written by  Jashan A -- March 18th 2019 07:23 PM
ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ

ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ

ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ,ਇਸਲਾਮਾਬਾਦ: ਭਾਰਤ ਵਲੋਂ ਪੁਲਵਾਮਾ ਹਮਲੇ ਕਾਰਨ ਪਾਕਿਸਤਾਨ 'ਤੇ 200 ਫੀਸਦੀ ਡਿਊਟੀ ਲਗਾਏ ਜਾਣ ਤੋਂ ਬਾਅਦ ਤੋਂ ਰੁਜ਼ਾਨਾ ਦੀਆਂ ਚੀਜ਼ਾਂ ਖਰੀਦਣਾ ਲੋਕਾਂ ਦਾ ਲੱਕ ਤੋੜ ਰਿਹਾ ਹੈ। ਇਸ ਨਾਲ ਸਬਜ਼ੀਆਂ ਤੋਂ ਇਲਾਵਾ ਹੁਣ ਰੁਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਲੋਕਾਂ ਦੇ ਘਰ ਦਾ ਬਜਟ ਬਹੁਤ ਵਿਗੜ ਗਿਆ ਹੈ ਅੱਤਵਾਦ 'ਤੇ ਪਾਕਿਸਤਾਨ ਸਰਕਾਰ ਤੇ ਫੌਜ ਵਲੋਂ ਸਖਤ ਕਦਮ ਨਾ ਚੁੱਕਣ ਨਾਲ ਪਾਕਿਸਤਾਨ ਦੀ ਅਰਥਵਿਵਸਥਾ 'ਤੇ ਅਗਲੇ ਕੁਝ ਦਿਨਾਂ 'ਚ ਹੋਰ ਖਰਾਬ ਅਸਰ ਪੈਣ ਦੀ ਸੰਭਾਵਨਾ ਹੈ। [caption id="attachment_271264" align="aligncenter" width="300"]dal ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ[/caption] ਹਰੀਆਂ ਮਿਰਚਾਂ ਤੇ ਟਮਾਟਰਾਂ ਤੋਂ ਬਾਅਦ ਪਾਕਿਸਤਾਨ 'ਚ ਦਾਲਾਂ ਸਣੇ ਹੋਰ ਸਬਜ਼ੀਆਂ ਤੇ ਖੰਡ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਲੋਕਾਂ ਨੂੰ ਇਕ ਕਿਲੋ ਦਾਲ ਖਰੀਦਣ ਲਈ 160 ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਹੋਰ ਪੜ੍ਹੋ: ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਆਜਿਹਾ, ਦੇਖੋ ਵੀਡੀਓ [caption id="attachment_271265" align="aligncenter" width="300"]dal ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ[/caption] ਪਾਕਿ ਦੇ ਮਸ਼ਹੂਰ ਡਾਨ ਅਖਬਾਰ 'ਚ ਛਪੀ ਇਕ ਖਬਰ ਮੁਤਾਬਕ ਖੁਦਰਾ ਬਾਜ਼ਾਰ ਦਾਲਾਂ ਮਹਿੰਗੀਆਂ ਹੋ ਗਈਆਂ ਹਨ। ਸਭ ਤੋਂ ਮਹਿੰਗੀ ਦਾਲ ਮੂੰਗ ਦੀ ਹੈ। ਇਸ ਨੂੰ ਖਰੀਦਣ ਲਈ ਲੋਕਾਂ ਨੂੰ 160 ਰੁਪਏ ਪ੍ਰਤੀ ਕਿਲੋ ਪੈ ਰਹੀ ਹੈ। ਉਥੇ ਹੀ ਧੋਤੇ ਮਾਂਹ ਦੀ ਦਾਲ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਚਨਾ ਦਾਲ ਦਾ ਰੇਟ ਵੀ ਇਹ ਹੀ ਹੈ। ਉਥੇ ਖੰਡ ਦਾ ਰੇਟ 65 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। [caption id="attachment_271266" align="aligncenter" width="300"]dal ਟਮਾਟਰ-ਮਿਰਚ ਤੋਂ ਬਾਅਦ ਦਾਲਾਂ ਨੇ ਪਾਕਿਸਤਾਨੀਆਂ ਦੇ ਕੱਢੇ ਵੱਟ, ਵਿਗੜਿਆ ਬਜਟ[/caption] ਪੁਲਵਾਮਾ ਹਮਲੇ ਕਾਰਨ ਭਾਰਤ ਵਲੋਂ ਪਾਕਿਸਤਾਨ 'ਤੇ 200 ਫੀਸਦੀ ਡਿਊਟੀ ਲਗਾਏ ਜਾਣ ਤੋਂ ਬਾਅਦ ਤੋਂ ਰੁਜ਼ਾਨਾ ਦੀਆਂ ਚੀਜ਼ਾਂ ਖਰੀਦਣਾ ਲੋਕਾਂ ਦਾ ਲੱਕ ਤੋੜ ਰਿਹਾ ਹੈ। ਇਸ ਨਾਲ ਸਬਜ਼ੀਆਂ ਤੋਂ ਇਲਾਵਾ ਹੁਣ ਰੋਜ਼ਾਨਾਦੀ ਵਰਤੋਂ ਵਾਲੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ। -PTC News


Top News view more...

Latest News view more...