ਪਾਕਿਸਤਾਨ ਦੇ ਕਰਾਚੀ ‘ਚ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ ਬੰਬ ਧਮਾਕਾ ,ਤਿੰਨ ਦੀ ਮੌਤ ,ਕਈ ਜ਼ਖਮੀ

Pakistan : Bomb blast in a building in Karachi ,3 Killed, 15 Injured
ਪਾਕਿਸਤਾਨ ਦੇ ਕਰਾਚੀ 'ਚ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ ਬੰਬ ਧਮਾਕਾ ,ਤਿੰਨ ਦੀ ਮੌਤ ,ਕਈ ਜ਼ਖਮੀ

ਪਾਕਿਸਤਾਨ ਦੇ ਕਰਾਚੀ ‘ਚ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ ਬੰਬ ਧਮਾਕਾ ,ਤਿੰਨ ਦੀ ਮੌਤ ,ਕਈ ਜ਼ਖਮੀ:ਕਰਾਚੀ : ਪਾਕਿਸਤਾਨ ਦੇ ਕਰਾਚੀ ‘ਚ ਇੱਕ ਵੱਡਾ ਧਮਾਕਾ ਹੋਇਆ ਹੈ। ਪਾਕਿਸਤਾਨ ਦੇ ਕਰਾਚੀ ਸਥਿਤ ਗੁਲਸ਼ਨ-ਏ-ਇਕਬਾਲ ਇਮਾਰਤ ਵਿਚ ਜ਼ੋਰਦਾਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਲਗਪਗ 15 ਲੋਕ ਜ਼ਖਮੀ ਹੋਏ ਹਨ।

Pakistan : Bomb blast in a building in Karachi ,3 Killed, 15 Injured
ਪਾਕਿਸਤਾਨ ਦੇ ਕਰਾਚੀ ‘ਚ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ ਬੰਬ ਧਮਾਕਾ ,ਤਿੰਨ ਦੀ ਮੌਤ ,ਕਈ ਜ਼ਖਮੀ

ਇਹ ਵੀ ਪੜ੍ਹੋ :ਭਾਰਤੀ ਸਰਹੱਦ ‘ਚ ਗਲਤੀ ਨਾਲ ਦਾਖ਼ਲ ਹੋਏ ਚੀਨੀ ਸੈਨਿਕ ਨੂੰ ਭਾਰਤੀ ਫ਼ੌਜ ਨੇ ਕੀਤਾ ਰਿਹਾਅ

ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਕਰਾਚੀ ਸਥਿਤ ਗੁਲਸ਼ਨ- ਏ -ਇਕਬਾਲ ਇਮਾਰਤ ਵਿਚ ਹੋਇਆ ਹੈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਹਾਲਾਂਕਿ ਧਮਾਕੇ ਸਿਲੰਡਰ ਫਟਣ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।

Pakistan : Bomb blast in a building in Karachi ,3 Killed, 15 Injured
ਪਾਕਿਸਤਾਨ ਦੇ ਕਰਾਚੀ ‘ਚ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ ਬੰਬ ਧਮਾਕਾ ,ਤਿੰਨ ਦੀ ਮੌਤ ,ਕਈ ਜ਼ਖਮੀ

ਇਸ ਦੌਰਾਨ ਮੁਬੀਨਾ ਪੁਲਿਸ ਐਸਐਚਓ ਨੇ ਕਿਹਾ ਕਿ ਇਹ ਇੱਕ ਸਿਲੰਡਰ ਧਮਾਕਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਬੰਬ ਨਿਪਟਾਰਾ ਦਸਤਾ ਧਮਾਕੇ ਦੇ ਕਾਰਨਾਂ ਦੀ ਪੁਸ਼ਟੀ ਕਰਨ ਲਈ ਪਹੁੰਚ ਰਿਹਾ ਹੈ। ਇਹ ਧਮਾਕਾ ਇਕ ਇਮਾਰਤ ਦੀ ਦੂਸਰੀ ਮੰਜ਼ਲ ‘ਤੇ ਹੋਇਆ ਹੋਣ ਦਾ ਸ਼ੱਕ ਹੈ।

Pakistan : Bomb blast in a building in Karachi ,3 Killed, 15 Injured
ਪਾਕਿਸਤਾਨ ਦੇ ਕਰਾਚੀ ‘ਚ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ ਬੰਬ ਧਮਾਕਾ ,ਤਿੰਨ ਦੀ ਮੌਤ ,ਕਈ ਜ਼ਖਮੀ

ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਲਿਜਾਇਆ ਗਿਆ ਹੈ। ਇਸ ਧਮਾਕੇ ਤੋਂ ਬਾਅਦ ਆਸ – ਪਾਸ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਦਿਨ ਪਹਿਲਾਂ ਸ਼ੀਰੀਨ ਜਿਨਾਹ ਕਲੋਨੀ ਨੇੜੇ ਬੱਸ ਟਰਮੀਨਲ ਦੇ ਪ੍ਰਵੇਸ਼ ਦੁਆਰ ‘ਤੇ ਬੰਬ ਫਟਣ ਨਾਲ ਪੰਜ ਲੋਕ ਜ਼ਖਮੀ ਹੋ ਗਏ ਸਨ।
-PTCNews
educare