ਪਾਕਿਸਤਾਨ ਦੀ ਅਦਾਲਤ ਨੇ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਰ ਦੇ ਹੱਕ ਵਿੱਚ ਸੁਣਾਇਆ ਵੱਡਾ ਫ਼ੈਸਲਾ

Pakistan court rejects petitions challenging construction of first Hindu temple in Islamabad
ਪਾਕਿਸਤਾਨ ਦੀ ਅਦਾਲਤ ਨੇ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਰ ਦੇ ਹੱਕ ਵਿੱਚ ਸੁਣਾਇਆ ਵੱਡਾ ਫ਼ੈਸਲਾ  

ਪਾਕਿਸਤਾਨ ਦੀ ਅਦਾਲਤ ਨੇ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਰ ਦੇ ਹੱਕ ਵਿੱਚ ਸੁਣਾਇਆ ਵੱਡਾ ਫ਼ੈਸਲਾ:ਇਸਲਾਮਾਬਾਦ : ਪਾਕਿਸਤਾਨ ਦੀ ਇਕ ਅਦਾਲਤ ਨੇ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ਨੂੰ ਚੁਣੌਤੀ ਦੇਣ ਵਾਲੀਆਂ ਤਿੰਨ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸਲਾਮਾਬਾਦ ਵਿਚ ਬਣਨ ਵਾਲੇ ਪਹਿਲੇ ਹਿੰਦੂ ਮੰਦਰ ਮਾਮਲੇ ਵਿਚ ਕੋਰਟ ਨੇ ਹਿੰਦੂ ਕਮੇਟੀ ਦੇ ਪੱਖ ਵਿਚ ਫੈਸਲਾ ਸੁਣਾਉਂਦਿਆ ਇਸ ਦੇ ਨਿਰਮਾਣ ਕਾਰਜ ਉੱਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਇਸਲਾਮਾਬਾਦ ਹਾਈਕੋਰਟ ਨੇ ਮੰਗਲਵਾਰ ਦੇਰ ਰਾਤ ਆਪਣਾ ਫੈਸਲਾ ਸੁਣਾਉਂਦਿਆਂ ਇਹ ਸਾਫ ਕਰ ਦਿੱਤਾ ਹੈ ਕਿ ਹਿੰਦੂ ਪੰਚਾਇਤ ਦੇ ਇੰਸਟੀਚਿਊਟ (ਆਈਐਚਪੀ)’ ਤੇ ਕੋਈ ਰੋਕ ਨਹੀਂ ਸੀ। ਹਿੰਦੂ ਪੰਚਾਇਤ ਨੂੰ ਮੰਦਰ ਨਿਰਮਾਣ ਲਈ ਜ਼ਮੀਨ ਅਲਾਟ ਕੀਤੀ ਗਈ ਹੈ। ਉਸਨੇ ਆਪਣੇ ਪੈਸੇ ਨਾਲ ਇਹ ਮੰਦਰ ਬਣਾਉਣਾ ਹੈ। ਇਸ ਲਈ ਮੰਦਰ ਨਿਰਮਾਣ ਉੱਤੇ ਕੋਈ ਰੋਕ ਨਹੀਂ ਲਗਾਈ ਗਈ ਹੈ।

Pakistan court rejects petitions challenging construction of first Hindu temple in Islamabad
ਪਾਕਿਸਤਾਨ ਦੀ ਅਦਾਲਤ ਨੇ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਰ ਦੇ ਹੱਕ ਵਿੱਚ ਸੁਣਾਇਆ ਵੱਡਾ ਫ਼ੈਸਲਾ

ਕੋਰਟ ਵਿਚ ਪਟੀਸ਼ਨਰ ਨੇ ਮੰਦਰ ਨਿਰਮਾਣ ਅਤੇ ਪੂੰਜੀ ਵਿਕਾਸ ਅਥਾਰਟੀ(ਸੀਡੀਏ) ਵੱਲੋਂ ਇਸਲਾਮਾਬਾਦ ਵਿਚ ਜ਼ਮੀਨ ਅਲਾਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਦੇ ਮਾਸਟਰ ਪਲਾਨ ਵਿਚ ਇਸ ਦਾ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ ਅਦਾਲਤ ਨੇ ਇਸ ਗੱਲ ਨੂੰ ਖਾਰਜ਼ ਕਰ ਦਿੱਤਾ ਅਤੇ ਕਿਹਾ ਕਿ ਭੂਮੀ ਉਪਯੋਗ ਦੇ ਬਾਰੇ ਵਿਚ ਫੈਸਲਾ ਕਰਨ ਦਾ ਅਧਿਕਾਰ ਸੀਡੀਏ ਦਾ ਹੈ।

Pakistan court rejects petitions challenging construction of first Hindu temple in Islamabad
ਪਾਕਿਸਤਾਨ ਦੀ ਅਦਾਲਤ ਨੇ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਰ ਦੇ ਹੱਕ ਵਿੱਚ ਸੁਣਾਇਆ ਵੱਡਾ ਫ਼ੈਸਲਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਯੋਜਨਾ ਅਨੁਸਾਰ ਰਾਜਧਾਨੀ ਦੇ ਐਚ-9 ਪ੍ਰਸ਼ਾਸਕੀ ਵਿਭਾਗ ਵਿਚ 20 ਹਜ਼ਾਰ ਵਰਗ ਫੁੱਟ ਦੇ ਇਕ ਪਲਾਟ ਉੱਤੇ ਕ੍ਰਿਸ਼ਨਾ ਮੰਦਰ ਬਣਾਇਆ ਜਾਣਾ ਹੈ। ਮੰਦਰ ਦਾ ਭੂਮੀ ਪੂਜਨ ਹਾਲ ‘ਚ ਹੀ ਮਨੁੱਖੀ ਅਧਿਕਾਰ ਮਾਮਲਿਆਂ ਦੇ ਸੰਸਦੀ ਸਕੱਤਰ ਲਾਲ ਚੰਦੀ ਮੱਲ੍ਹੀ ਨੇ ਕੀਤਾ ਹੈ।
-PTCNews