ਮੁੱਖ ਖਬਰਾਂ

ਪਾਕਿ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨੇ ਤਾਲਿਬਾਨ ਦਾ ਕੀਤਾ ਸਮਰਥਨ

By Riya Bawa -- August 31, 2021 11:58 am -- Updated:August 31, 2021 12:14 pm

ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਅਕਸਰ ਚਰਚਾਵਾਂ ਵਿਚ ਰਹੇ ਹਨ। ਇਸ ਦੇ ਚਲਦੇ ਅੱਜ ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦੇ ਸਮਰਥਨ ਵਿਚ ਵੱਡਾ ਬਿਆਨ ਦਿੱਤਾ ਹੈ। ਉਹ ਮਹਿਸੂਸ ਕਰਦਾ ਹੈ ਕਿ ਤਾਲਿਬਾਨ 'ਇੱਕ ਸਕਾਰਾਤਮਕ ਨਜ਼ਰੀਏ' ਨਾਲ ਵਾਪਸ ਆਏ ਹਨ।

ਅਫਰੀਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਤਾਲਿਬਾਨ ਦੀ ਪ੍ਰਸ਼ੰਸਾ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਲੋਕ ਹੁਣ ਤਾਲਿਬਾਨ ਵਿੱਚ ਸੰਭਾਵਨਾਵਾਂ ਨੂੰ ਵੇਖ ਰਹੇ ਹਨ। ਤਾਲਿਬਾਨ ਦੀ 'ਸਕਾਰਾਤਮਕ ਸੋਚ' ਜਿਸ ਦਾ ਜ਼ਿਕਰ ਅਫਰੀਦੀ ਨੇ ਕੀਤਾ ਸੀ, ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਉਸੇ ਸੋਚ ਰਾਹੀਂ ਪਾਕਿਸਤਾਨੀ ਕ੍ਰਿਕਟਰ ਨੂੰ ਜਵਾਬ ਦਿੱਤਾ।

ਉਨ੍ਹਾਂ ਨੇ ਕਿਹਾ ਕਿ "ਤਾਲਿਬਾਨ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਕ੍ਰਿਕਟ ਦਾ ਸਮਰਥਨ ਕਰਦਾ ਹੈ। ਮੈਨੂੰ ਲਗਦਾ ਹੈ ਕਿ ਤਾਲਿਬਾਨ ਕ੍ਰਿਕਟ ਨੂੰ ਬਹੁਤ ਪਸੰਦ ਕਰਦੇ ਹਨ।" ਤਾਲਿਬਾਨ ਬਹੁਤ ਹੀ ਸਕਾਰਾਤਮਕ ਸੋਚ ਦੇ ਨਾਲ ਆਏ ਹਨ। ਅਸੀਂ ਇਹ ਚੀਜ਼ਾਂ ਪਹਿਲਾਂ ਨਹੀਂ ਵੇਖੀਆਂ ਸਨ , ਮਾਸ਼ਾ ਅੱਲ੍ਹਾ ... ਇਹ ਚੀਜ਼ਾਂ ਬਹੁਤ ਸਕਾਰਾਤਮਕਤਾ ਵੱਲ ਵੇਖ ਰਹੀਆਂ ਹਨ। ਇਸ ਦੇ ਨਾਲ ਹੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਆਪਣੇ ਰਿਟਾਇਰ ਪਲਾਨ ਬਾਰੇ ਜਿਕਰ ਕੀਤਾ ਹੈ।

 

-PTC News

  • Share