ਪਾਕਿਸਤਾਨ ਦੇ ਕ੍ਰਿਕੇਟਰ ਬਾਬਰ ਆਜ਼ਮ ਨੇ ਰਚਿਆ ਇਤਿਹਾਸ, ਛੱਡਿਆ ਕੋਹਲੀ ਨੂੰ ਵੀ ਪਿੱਛੇ

record

ਪਾਕਿਸਤਾਨ ਦੇ ਕ੍ਰਿਕੇਟਰ ਬਾਬਰ ਆਜ਼ਮ ਨੇ ਰਚਿਆ ਇਤਿਹਾਸ, ਛੱਡਿਆ ਕੋਹਲੀ ਨੂੰ ਵੀ ਪਿੱਛੇ,ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਅਤੇ ਦੁਨੀਆਂ ਦੇ ਚਹੇਤੇ ਖਿਡਾਰੀ ਵਿਰਾਟ ਕੋਹਲੀ ਦਾ ਅੱਜ ਜਨਮਦਿਨ ਹੈ, ਜਿਸ ਦੌਰਾਨ ਉਹਨਾਂ ਨੂੰ ਅੱਜ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀ ਜਾ ਰਹੀਆਂ ਹਨ।

ਪਰ ਉਥੇ ਅੱਜ ਉਹਨਾਂ ਨੂੰ ਇੱਕ ਨਿਰਾਸ਼ਾ ਵੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਖਿਡਾਰੀ ਬਾਬਰ ਆਜ਼ਮ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ ਹੈ। ਇਸ ਦੌਰਾਨ ਬਾਬਰ ਆਜ਼ਮ ਇੰਟਰਨੈਸ਼ਨਲ ਟੀ-20 ਕ੍ਰਿਕੇਟ ਵਿੱਚ ਸਭ ਤੋਂ ਤੇਜ਼ੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਹੋਰ ਪੜ੍ਹੋ: ਵਿਰਾਟ-ਅਨੁਸ਼ਕਾ ਦਸੰਬਰ ‘ਚ ਕਰਵਾ ਸਕਦੇ ਨੇ ਵਿਆਹ !

ਬਾਬਰ ਨੇ ਇਸ ਮੈਚ ਵਿਚ 58 ਗੇਂਦਾਂ ਵਿਚ 79 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੇ ਇਸ ਦੌਰਾਨ ਇੰਟਰਨੈਸ਼ਨਲ ਕ੍ਰਿਕੇਟ ਵਿਚ 1000 ਦੌੜਾਂ ਪੂਰੀਆਂ ਕੀਤੀਆਂ।ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ 26 ਮੈਚਾਂ ਦੀਆਂ 26 ਪਾਰੀਆਂ ਵਿਚ ਇਹ ਉਪਲਬਧੀ ਹਾਸਲ ਕਰ ਕੇ ਵਿਰਾਟ ਨੂੰ ਪਿੱਛੇ ਛੱਡਿਆ।ਉਨ੍ਹਾਂ ਨੇ ਕੋਹਲੀ ਨੂੰ ਪਿਛੇ ਛੱਡ ਕੇ ਇਕ ਨਵਾਂ ਰਿਕਾਰਡ ਅਪਣੇ ਨਾਮ ਦਰਜ ਕਰਵਾ ਲਿਆ।

—PTC News