ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਧੀ ਦੀ ਵਿਦੇਸ਼ ਯਾਤਰਾ ਤੋਂ ਬਾਅਦ ਹੁਣ ਹੋਵੇਗੀ ਜੇਲ੍ਹ ਯਾਤਰਾ

Pakistan EX PM Nawaz Sharif and Daughter Maryam Nawaz Will go Jail

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਧੀ ਦੀ ਵਿਦੇਸ਼ ਯਾਤਰਾ ਤੋਂ ਬਾਅਦ ਹੁਣ ਹੋਵੇਗੀ ਜੇਲ੍ਹ ਯਾਤਰਾ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਬੀਤੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਹਨ।ਉਹ ਪਿਛਲੇ ਦਿਨਾਂ ਤੋਂ ਵਿਦੇਸ਼ ਦੀ ਯਾਤਰਾ ‘ਤੇ ਗਏ ਹੋਏ ਸਨ ਅਤੇ 13 ਜੁਲਾਈ ਨੂੰ ਪਾਕਿਸਤਾਨ ਵਾਪਸ ਪਰਤਣਗੇ।

ਜਾਣਕਾਰੀ ਅਨੁਸਾਰ ਦੋਹਾਂ ਦੇ ਲਾਹੌਰ ਪਹੁੰਚਦਿਆਂ ਹੀ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੋ ਹੈਲੀਕਾਪਟਰਾਂ ਰਾਹੀਂ ਸਿੱਧਿਆਂ ਰਾਵਲਪਿੰਡੀ ਦੀ ਆਦਿਆਲਾ ਜੇਲ੍ਹ ‘ਚ ਲਿਆਂਦਾ ਜਾਵੇਗਾ।ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੇ ਇਸ ਸੰਬੰਧੀ ਤਿਆਰੀ ਪੂਰੀ ਕਰ ਲਈ ਹੈ।
-PTCNews