Thu, Apr 25, 2024
Whatsapp

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

Written by  Jashan A -- July 26th 2019 04:54 PM
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ,ਨਵੀਂ ਦਿੱਲੀ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਅੱਜ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 27 ਸਾਲਾ ਆਮਿਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਲ ਵਿੱਚ ਸ਼੍ਰੀਲੰਕਾ ਖਿਲਾਫ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨ ਵੱਲੋਂ 36 ਟੈਸਟ ਮੈਚ ਖੇਡੇ ਅਤੇ ਇਸ ਵਿੱਚ 119 ਵਿਕਟਾਂ ਲਈਆਂ। https://twitter.com/TheRealPCB/status/1154693010715742208?s=20 ਇਸ ਮੌਕੇ ਆਮਿਰ ਨੇ ਕਿਹਾ ਹੈ ਕਿ ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੈਟ' ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨਾ ਸਨਮਾਨ ਵਾਲੀ ਗੱਲ ਹੈ। https://twitter.com/ICC/status/1154698500166311936?s=20 ਹੋਰ ਪੜ੍ਹੋ: ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਪਾਕਿਸਤਾਨ ਤੋਂ ਨਹੀਂ ਮਿਲਿਆ ਕੋਈ ਪ੍ਰਸਤਾਵ - ਵੀ.ਕੇ. ਸਿੰਘ ਉਨ੍ਹਾਂ ਕਿਹਾ ਕਿ ਇਹ ਆਸਾਨ ਫ਼ੈਸਲਾ ਨਹੀਂ ਸੀ। ਉਨ੍ਹਾਂ ਅਨੁਸਾਰ, ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਵਾਲੀ ਹੈ ਅਤੇ ਟੀਮ ਕੋਲ ਵੀ ਸ਼ਾਨਦਾਰ ਤੇਜ਼ ਗੇਂਦਬਾਜ਼ਾਂ ਦੀ ਫੌਜ ਹੈ। ਇਸ ਮਾਮਲੇ ਵਿੱਚ ਮੇਰੇ ਫ਼ੈਸਲੇ ਨਾਲ ਚੋਣਕਰਤਾਵਾਂ ਨੂੰ ਆਪਣਾ ਪਲਾਨ ਬਣਾਉਣ ਵਿੱਚ ਆਸਾਨੀ ਹੋਵੇਗੀ। ਫਿਲਹਾਲ ਮੁਹੰਮਦ ਆਮਿਰ ਪਾਕਿਸਤਾਨ ਦੀ ਟੀਮ ਵੱਲੋਂ ਵਨਡੇ ਮੈਚ ਅਤੇ ਟੀ 20 ਮੈਚ ਖੇਡਦੇ ਰਹਿਣਗੇ। -PTC News


Top News view more...

Latest News view more...