ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਹੋਇਆ ਦੇਹਾਂਤ

Pakistan Former Prime Minister Wife Kulasoom Nawaz Death

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਹੋਇਆ ਦੇਹਾਂਤ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦਾ ਅੱਜ ਦੇਹਾਂਤ ਹੋ ਗਿਆ ਹੈ।ਉਹ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਰੋਗ ਨਾਲ ਜੂਝ ਰਹੇ ਸਨ।ਉਹ ਆਪਣੇ ਪਿੱਛੇ ਆਪਣੇ ਪਤੀ ਨਵਾਜ਼ ਸ਼ਰੀਫ਼ ਤੋਂ ਇਲਾਵਾ ਦੋ ਪੁੱਤਰ ਹਸਨ, ਹੁਸੈਨ ਤੇ ਦੋ ਧੀਆਂ ਮਰੀਅਮ ਤੇ ਅਸਮਾ ਛੱਡ ਗਏ ਹਨ।ਨਵਾਜ਼ ਸ਼ਰੀਫ਼ ਇਸ ਵੇਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ `ਚ ਫਸਣ ਤੋਂ ਬਾਅਦ ਪਾਕਿਸਤਾਨ ਦੀ ਜੇਲ੍ਹ `ਚ ਹਨ।

ਸੁਪਰੀਮ ਕੋਰਟ ਨੇ ਪਿਛਲੇ ਸਾਲ ਜਦੋਂ ਨਵਾਜ਼ ਸ਼ਰੀਫ਼ ਨੂੰ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਸੀ ਤਦ ਉਹ ਲਾਹੌਰ ਦੇ 120 ਨੰਬਰ ਸੰਸਦੀ ਹਲਕੇ ਤੋਂ ਖੜ੍ਹੇ ਹੋਏ ਸਨ ਤੇ ਜਿੱਤ ਵੀ ਗਏ ਸਨ ਪਰ ਜਦੋਂ ਉਨ੍ਹਾਂ ਦੀ ਤਬੀਅਤ ਵਿਗੜਨ ਲੱਗੀ ਸੀ, ਤਦ ਉਨ੍ਹਾਂ ਨੂੰ ਦੋਬਾਰਾ ਲੰਦਨ ਦੇ ਹਸਪਤਾਲ ਜਾ ਕੇ ਦਾਖ਼ਲ ਹੋਣਾ ਪਿਆ ਸੀ।ਜਿਸ ਤੋਂ ਬਾਅਦ ਕੁਲਸੂਮ ਨਵਾਜ਼ ਫਿਰ ਵਾਪਸ ਨਹੀਂ ਆ ਸਕੇ ਤੇ ਉਹ ਰਾਸ਼ਟਰੀ ਅਸੈਂਬਲੀ ਦੇ ਮੈਂਬਰ ਵਜੋਂ ਹਲਫ਼ ਵੀ ਨਹੀਂ ਲੈ ਸਕੇ।
-PTCNews