Thu, Apr 25, 2024
Whatsapp

ਪਾਕਿਸਤਾਨ ਨੇ 5 ਆਮ ਕੈਦੀਆਂ ਸਮੇਤ 60 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਵਾਘਾ ਸਰਹੱਦ 'ਤੇ ਕੀਤਾ BSF ਦੇ ਹਵਾਲੇ

Written by  Jashan A -- April 29th 2019 10:56 PM
ਪਾਕਿਸਤਾਨ ਨੇ 5 ਆਮ ਕੈਦੀਆਂ ਸਮੇਤ 60 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਵਾਘਾ ਸਰਹੱਦ 'ਤੇ ਕੀਤਾ BSF ਦੇ ਹਵਾਲੇ

ਪਾਕਿਸਤਾਨ ਨੇ 5 ਆਮ ਕੈਦੀਆਂ ਸਮੇਤ 60 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਵਾਘਾ ਸਰਹੱਦ 'ਤੇ ਕੀਤਾ BSF ਦੇ ਹਵਾਲੇ

ਪਾਕਿਸਤਾਨ ਨੇ 5 ਆਮ ਕੈਦੀਆਂ ਸਮੇਤ 60 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ, ਵਾਘਾ ਸਰਹੱਦ 'ਤੇ ਕੀਤਾ BSF ਦੇ ਹਵਾਲੇ,ਅਟਾਰੀ: ਪਾਕਿਸਤਾਨ ਦੀ ਕਰਾਚੀ ਜੇਲ੍ਹ ਵਿਚ ਪਿਛਲੇ ਕਈ ਮਹੀਨਿਆਂ ਤੋ ਬੰਦ 5 ਆਮ ਕੈਦੀਆਂ ਸਮੇਤ 60 ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਸਰਕਾਰ ਨੇ ਅੱਜ ਰਿਹਾਅ ਕਰਦਿਆਂ ਅਟਾਰੀ ਵਾਘਾ ਸਰਹਦ ਤੇ ਬੀ ਐਸ ਐਫ ਦੇ ਹਵਾਲੇ ਕੀਤਾ ਗਿਆ। ਇਨ੍ਹਾਂ ਸਾਰੇ ਮਛੇਰਿਆਂ ਨੂੰ ਪਾਕਿਸਤਾਨੀ ਸਮੁੰਦਰੀ ਖੇਤਰ 'ਚ ਨਾਜਾਇਜ਼ ਤੌਰ 'ਤੇ ਮੱਛੀ ਫੜਨ ਤੇ ਹੋਰ ਪੰਜ ਨੂੰ ਨਾਜਾਇਜ਼ ਤੌਰ 'ਤੇ ਪਾਕਿ ਸਰਹੱਦ 'ਚ ਵੜਨ ਕਾਰਨ ਗਿ੍ਫ਼ਤਾਰ ਕੀਤਾ ਗਿਆ ਸੀ। ਹੋਰ ਪੜ੍ਹੋ:ਰੇਵਾੜੀ ਗੈਂਗਰੇਪ ਮਾਮਲਾ:ਮੁੱਖ ਮੰਤਰੀ ਨੇ ਡੀਜੀਪੀ ਨੂੰ ਕੀਤਾ ਤਲਬ ,ਐਸ.ਪੀ ਦਾ ਤਬਾਦਲਾ ਸਾਰੇ ਭਾਰਤੀਆਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਕਰਾਚੀ ਦੀ ਮਾਲਿਰ ਜੇਲ੍ਹ ਤੋਂ ਲਾਹੌਰ ਲਿਆਂਦਾ ਜਾ ਰਿਹਾ ਹੈ। ਅਪ੍ਰੈਲ ਦੀ ਸ਼ੁਰੂਆਤ 'ਚ ਪਾਕਿ ਸਰਕਾਰ ਨੇ ਸਦਭਾਵਨਾ ਦੇ ਤੌਰ 'ਤੇ 360 ਭਾਰਤੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ 'ਚੋਂ 200 ਨੂੰ ਪਹਿਲਾਂ ਹੀ ਰਿਹਾਅ ਕੀਤਾ ਜਾ ਚੁੱਕਾ ਹੈ।ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਰਿਹਾਅ ਕੀਤੇ ਕੈਦੀਆਂ ਵਿਚ 5 ਸਿਵਲ ਕੈਦੀ ਵੀ ਹਨ ਜੋ ਪਾਕਿਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਸਨ। -PTC News


Top News view more...

Latest News view more...