Sat, Apr 20, 2024
Whatsapp

ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ

Written by  Shanker Badra -- July 13th 2019 06:47 PM
ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ

ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ

ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ:ਅੰਮ੍ਰਿਤਸਰ : ਪਾਕਿਸਤਾਨ ਵਿਚਲੇ ਪੰਜਾਬ ਦੇ ਜ਼ਿਲ੍ਹਾ ਗੁੱਜਰਾਂਵਾਲਾ ’ਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਖਾਰਾ ਸਾਹਿਬ ਦੇ 72 ਸਾਲਾ ਬਾਅਦ ਸੰਗਤ ਲਈ ਖੋਲ੍ਹਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਵਾਗਤ ਕੀਤਾ ਗਿਆ ਹੈ। [caption id="attachment_317998" align="aligncenter" width="300"]Pakistan Gurdwara Khara Sahib Opening for sangat SGPC Welcome ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ[/caption] ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਉਥੇ ਸਥਿਤ ਸਿੱਖ ਗੁਰਧਾਮ ਨੂੰ ਸੰਗਤ ਲਈ ਖੋਲ੍ਹਣ ਦਾ ਉੱਦਮ ਪ੍ਰਸ਼ੰਸਾਯੋਗ ਹੈ।ਉਨ੍ਹਾਂ ਆਖਿਆ ਕਿ ਇਤਿਹਾਸਕ ਗੁਰਦੁਆਰਾ ਖਾਰਾ ਸਾਹਿਬ ਛੇਵੇਂ ਪਾਤਸ਼ਾਹ ਜੀ ਨਾਲ ਸਬੰਧਤ ਹੈ ਅਤੇ ਇਸ ਦਾ ਦੇਸ਼ ਵੰਡ ਤੋਂ ਬਾਅਦ ਸੰਗਤ ਲਈ ਦੁਬਾਰਾ ਖੁੱਲਣਾ ਸਿੱਖ ਜਗਤ ਲਈ ਇਕ ਚੰਗੀ ਖ਼ਬਰ ਹੈ। [caption id="attachment_317996" align="alignnone" width="300"]Pakistan Gurdwara Khara Sahib Opening for sangat SGPC Welcome ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ[/caption] ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ ਨੂੰ ਭਾਰਤੀ ਸੰਗਤ ਲਈ ਖੋਲ੍ਹਣ ਦਾ ਪਾਕਿਸਤਾਨ ਸਰਕਾਰ ਨੇ ਫੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਹ ਬੀਤੇ ਦਿਨੀਂ ਪਾਕਿਸਤਾਨ ਗਏ ਸਨ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਬਾਬੇ ਕੀ ਬੇਰ ਨੂੰ ਸੰਗਤਾਂ ਦੇ ਦਰਸ਼ਨ ਲਈ ਖੋਲ੍ਹਣ ਸਬੰਧੀ ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਬੇਨਤੀ ਕੀਤੀ ਸੀ। [caption id="attachment_317995" align="alignnone" width="300"]Pakistan Gurdwara Khara Sahib Opening for sangat SGPC Welcome ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ[/caption] ਉਨ੍ਹਾਂ ਪ੍ਰਸੰਨਤਾ ਪ੍ਰਗਟ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਇਸ ਮੰਗ ’ਤੇ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਬਾਬੇ ਕੀ ਬੇਰ ਨੂੰ ਭਾਰਤੀ ਜਥੇ ਲਈ ਖੋਲ੍ਹਣ ਲਈ ਪ੍ਰਵਾਨਗੀ ਦਿੱਤੀ ਹੈ।ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਹੁਣ ਦੂਸਰੀ ਖ਼ਬਰ ਗੁਰਦੁਆਰਾ ਖਾਰਾ ਸਾਹਿਬ ਨੂੰ ਖੋਲ੍ਹਣ ਦੀ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰਦੀ ਹੈ। -PTCNews


Top News view more...

Latest News view more...