PAK ‘ਚ ਹੁਣ ਹਿੰਦੂ ਲੜਕੀ ਹੋਈ ਅਗਵਾ, ਧਰਮ ਕਰਵਾਇਆ ਜ਼ਬਰੀ ਤਬਦੀਲ !

Renuka

PAK ‘ਚ ਹੁਣ ਹਿੰਦੂ ਲੜਕੀ ਹੋਈ ਅਗਵਾ, ਧਰਮ ਕਰਵਾਇਆ ਜ਼ਬਰੀ ਤਬਦੀਲ !,ਨਵੀਂ ਦਿੱਲੀ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਕੁਝ ਦਿਨ ਪਹਿਲਾਂ ਪਾਕਿ ‘ਚ ਸਿੱਖ ਲੜਕੀ ਨੂੰ ਅਗਵਾ ਕਰਕੇ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ।

ਦਰਅਸਲ, ਹੁਣ ਪਾਕਿਸਤਾਨ ਵਿੱਚ ਇੱਕ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸੁੱਕੁਰ ਵਿੱਚ ਸ਼ਨੀਵਾਰ ਨੂੰ ਇੱਕ ਹਿੰਦੂ ਕੁੜੀ ਨੂੰ ਇੰਸਟੀਚਿਊਟ ਆਫ਼ ਬਿਜ਼ਨੈਸ ਐਡਮਿਨੀਸਟ੍ਰੇਸ਼ਨ (I.B.A) ਤੋਂ ਅਗਵਾ ਕਰ ਲਿਆ ਗਿਆ ਅਤੇ ਜ਼ਬਰਦਸਤੀ ਉਸ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਕਰ ਦਿੱਤਾ ਗਿਆ।

ਹੋਰ ਪੜ੍ਹੋ: ਲੁਧਿਆਣਾ : ਚਾਕਲੇਟ ਦਾ ਲਾਲਚ ਦੇ ਕੇ 6 ਸਾਲਾ ਬੱਚੇ ਨਾਲ ਕੀਤੀ ਇਹ ਹਰਕਤ…!!

ਪੀੜਤ ਲੜਕੀ ਦੀ ਪਹਿਚਾਣ ਰੇਣੁਕਾ ਕੁਮਾਰੀ ਵਜੋਂ ਹੋਈ ਹੈ, ਜੋ ਬੀਤੀ 29 ਅਗਸਤ ਤੋਂ ਲਾਪਤਾ ਸੀ। ਆਲ ਪਾਕਿਸਤਾਨ ਹਿੰਦੂ ਪੰਚਾਇਤ ਦੇ ਸੋਸ਼ਲ ਮੀਡੀਆ ‘ਤੇ ਇਕ ਪਾਕਿਸਤਾਨੀ ਹਿੰਦੂ ਮਹਿਲਾ ਨੇ ਟਿੱਪਣੀ ਕੀਤੀ ਹੈ ਕਿ ਲੜਕੀ 29 ਅਗਸਤ ਨੂੰ ਆਪਣੇ ਕਾਲਜ ਲਈ ਰਵਾਨਾ ਹੋਈ ਸੀ ਅਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ।

ਉਧਰ ਮੀਡੀਆ ਰਿਪੋਰਟਾਂ ‘ਚ ਇਹ ਵੀ ਸ੍ਹਾਮਣੇ ਆਇਆ ਹੈ ਕਿ ਅਗਵਾ ਕੀਤੀ ਰੇਣੁਕਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵਰਕਰ ਮਿਰਜ਼ਾ ਦਿਲਾਵਰ ਬੇਗ ਦੇ ਕਬਜ਼ੇ ‘ਚ ਹੈ।ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ, ਜਲਦੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News