ਸ਼ਰਮਨਾਕ! ਪਾਕਿਸਤਾਨ 'ਚ ਨਾਬਾਲਗ ਹਿੰਦੂ ਲੜਕੀ ਨਾਲ ਜਬਰ-ਜ਼ਨਾਹ

By Jashan A - June 09, 2019 11:06 am

ਸ਼ਰਮਨਾਕ! ਪਾਕਿਸਤਾਨ 'ਚ ਨਾਬਾਲਗ ਹਿੰਦੂ ਲੜਕੀ ਨਾਲ ਜਬਰ-ਜ਼ਨਾਹ,ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ 13 ਸਾਲ ਦੀ ਹਿੰਦੂ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ। ਡਾਨ ਅਖਬਾਰ ਦੀ ਖਬਰ ਮੁਤਾਬਕ ਇਹ ਵਾਰਦਾਤ 7 ਜੂਨ ਨੂੰ ਹੋਈ।

ਦੱਸਿਆ ਜਾ ਰਿਹਾ ਕਿ 2 ਲੋਕਾਂ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਸ਼ਰਾਬ ਪੀਣ ਨੂੰ ਮਜ਼ਬੂਰ ਕੀਤਾ ਅਤੇ ਉਸ ਦਾ ਬਲਾਤਕਾਰ ਕੀਤਾ। ਜਦੋ ਇਸ ਘਟਨਾ ਬਾਰੇ ਪਰਿਵਾਰਿਕ ਮੈਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ:ਕਾਰ ਤੇ ਬਲੈਰੋ ਗੱਡੀ ਦੀ ਭਿਆਨਕ ਟੱਕਰ, 1 ਦੀ ਮੌਤ

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਅਸੀਂ ਉਸ ਨੂੰ ਚੀਨੀ ਮਿੱਲ ਨੇੜੇ ਇਕ ਮੈਦਾਨ 'ਚ ਪਾਇਆ। ਉਸ ਦੀ ਹਾਲਤ ਖਰਾਬ ਸੀ। ਜਿਸ ਤੋਂ ਬਾਅਦ ਉਸ ਨੂੰ ਇਕ ਹਸਪਤਾਲ 'ਚ ਦਾਖਲ ਕਰਾਇਆ।

ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਪੁਲਸ ਨੇ 2 ਦੋਸ਼ੀਆਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ।

-PTC News

adv-img
adv-img