ਦੇਸ਼- ਵਿਦੇਸ਼

ਅੰਧ ਵਿਸ਼ਵਾਸ ਦੇ ਚੱਕਰਾਂ 'ਚ ਪਏ ਪਤੀ ਨੇ ਪਤਨੀ ਨੂੰ ਬੰਨ੍ਹਿਆ ਬੇੜੀਆਂ 'ਚ, ਕੀਤੀ ਕੁੱਟਮਾਰ !!

By Jashan A -- March 25, 2019 2:03 pm -- Updated:Feb 15, 2021

ਅੰਧ ਵਿਸ਼ਵਾਸ ਦੇ ਚੱਕਰਾਂ 'ਚ ਪਏ ਪਤੀ ਨੇ ਪਤਨੀ ਨੂੰ ਬੰਨ੍ਹਿਆ ਬੇੜੀਆਂ 'ਚ, ਕੀਤੀ ਕੁੱਟਮਾਰ !!,ਇਸਲਾਮਾਬਾਦ: ਪਾਕਿਸਤਾਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਕ ਵਿਅਕਤੀ ਕਈ ਹਫਤਿਆਂ ਤੱਕ ਆਪਣੀ ਪਤਨੀ ਨੂੰ ਬੇੜੀਆਂ ਨਾਲ ਬੰਨ ਕੇ ਉਸ ਨੂੰ ਕੁੱਟ ਮਾਰ ਕਰਦਾ ਰਿਹਾ।

wife ਅੰਧ ਵਿਸ਼ਵਾਸ ਦੇ ਚੱਕਰਾਂ 'ਚ ਪਏ ਪਤੀ ਨੇ ਪਤਨੀ ਨੂੰ ਬੰਨ੍ਹਿਆ ਬੇੜੀਆਂ 'ਚ, ਕੀਤੀ ਕੁੱਟਮਾਰ !!

ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਸਾਹੀਵਾਲ ਸ਼ਹਿਰ ਵਿਚ ਵਿਅਕਤੀ 'ਤੇ ਆਪਣੀ ਪਤਨੀ ਨੂੰ ਘਰ ਵਿਚ ਲੱਗਭਗ 20 ਦਿਨ ਤੱਕ ਬੰਦ ਰੱਖਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹੋਰ ਪੜ੍ਹੋ:ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤ

ਇਕ ਜਾਰੀ ਟੀਵੀ ਫੁਟੇਜ ਵਿਚ ਮਹਿਲਾ ਨੂੰ ਕਮਰੇ ਵਿਚ ਫਰਸ਼ 'ਤੇ ਬੈਠੇ ਦਿਖਾਇਆ ਗਿਆ ਹੈ। ਉਸ ਦੇ ਹੱਥੇ ਬੰਨ੍ਹੇ ਹੋਏ ਹਨ। ਉਸ ਦੇ ਪੈਰਾਂ ਵਿਚ ਇਕ ਬੇੜੀ ਹੈ।

and ਅੰਧ ਵਿਸ਼ਵਾਸ ਦੇ ਚੱਕਰਾਂ 'ਚ ਪਏ ਪਤੀ ਨੇ ਪਤਨੀ ਨੂੰ ਬੰਨ੍ਹਿਆ ਬੇੜੀਆਂ 'ਚ, ਕੀਤੀ ਕੁੱਟਮਾਰ !!

ਆਜ਼ਾਦ ਹੋਣ ਮਗਰੋਂ ਮਹਿਲਾ ਨੇ ਪੁਲਿਸ ਨੂੰ ਦੱਸਿਆ,''ਮੇਰਾ ਪਤੀ ਅਤੇ ਸਹੁਰਾ ਪਰਿਵਾਰ ਮੈਨੂੰ ਬੰਨ੍ਹ ਕੇ ਕੁੱਟਦਾ ਹੈ।'' ਮੀਡੀਆ ਰਿਪੋਰਟਾਂ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਦੋਸ਼ੀ ਆਪਣੀ ਪਤਨੀ ਨੂੰ ਭੂਤਾਂ ਦੇ ਕਬਜ਼ੇ ਵਿਚ ਹੋਣ ਦੀ ਗੱਲ ਕਹਿ ਕੇ ਬੰਨ੍ਹਦਾ ਸੀ ਅਤੇ ਲਗਾਤਾਰ ਬੇਰਹਿਮੀ ਨਾਲ ਕੁੱਟਦਾ ਸੀ।

-PTC News

  • Share