Thu, Apr 25, 2024
Whatsapp

ਪਾਕਿਸਤਾਨ 'ਚ ਸਿੱਖ ਨੌਜਵਾਨ ਨੂੰ ਮਿਲਿਆ ਵੱਡਾ ਮਾਣ ,ਮਸ਼ਹੂਰ ਚੈਨਲ 'ਤੇ ਐਂਕਰ ਨਿਯੁਕਤ

Written by  Shanker Badra -- June 26th 2018 02:19 PM
ਪਾਕਿਸਤਾਨ 'ਚ ਸਿੱਖ ਨੌਜਵਾਨ ਨੂੰ ਮਿਲਿਆ ਵੱਡਾ ਮਾਣ ,ਮਸ਼ਹੂਰ ਚੈਨਲ 'ਤੇ ਐਂਕਰ ਨਿਯੁਕਤ

ਪਾਕਿਸਤਾਨ 'ਚ ਸਿੱਖ ਨੌਜਵਾਨ ਨੂੰ ਮਿਲਿਆ ਵੱਡਾ ਮਾਣ ,ਮਸ਼ਹੂਰ ਚੈਨਲ 'ਤੇ ਐਂਕਰ ਨਿਯੁਕਤ

ਪਾਕਿਸਤਾਨ 'ਚ ਸਿੱਖ ਨੌਜਵਾਨ ਨੂੰ ਮਿਲਿਆ ਵੱਡਾ ਮਾਣ ,ਮਸ਼ਹੂਰ ਚੈਨਲ 'ਤੇ ਐਂਕਰ ਨਿਯੁਕਤ:ਪਾਕਿਸਤਾਨ ਦੇ ਮੀਡੀਆ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਿੱਖ ਨੌਜਵਾਨ ਨੂੰ ਨਿਊਜ਼ ਟੀਵੀ ਚੈਨਲ 'ਤੇ ਐਂਕਰ ਨਿਯੁਕਤ ਕੀਤਾ ਗਿਆ ਸੀ,ਜੋ ਟੀਵੀ ਚੈਨਲ 'ਤੇ ਅਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਅ ਰਹੇ ਹਨ।ਪਾਕਿਸਤਾਨ ਵਿਚ ਪਹਿਲਾ ਸਿੱਖ ਐਂਕਰ ਹੋਣ ਕਰਕੇ ਕਾਫ਼ੀ ਦਿਨ ਪਹਿਲਾਂ ਉਨ੍ਹਾਂ ਦੀ ਇੰਟਰਵਿਊ ਨੂੰ ਪਾਕਿਸਤਾਨ ਦੇ ਚੈਨਲ 'ਤੇ ਦਿਖਾਇਆ ਗਿਆ,ਜਿਸ ਵਿਚ ਉਹ ਦਸਤਾਰ ਸਜਾਈ ਨਜ਼ਰ ਆ ਰਹੇ ਸਨ।ਇਸ ਮੌਕੇ ਚੈਨਲ ਦੀ ਐਂਕਰ ਨੇ ਹਰਮੀਤ ਸਿੰਘ ਸਾਂਗਲਾ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਸ ਦੇ ਵਿਚਾਰ ਜਾਣਨੇ ਚਾਹੇ। ਹਰਮੀਤ ਸਿੰਘ ਸਾਂਗਲਾ ਨੇ ਕਿਹਾ ਕਿ ਉਸ ਦੀ ਇਹ ਦਿਲੀ ਇੱਛਾ ਸੀ ਕਿ ਉਹ ਦਸਤਾਰ ਸਜਾ ਕੇ ਇਸ ਤਰ੍ਹਾਂ ਚੈਨਲ 'ਤੇ ਐਂਕਰਿੰਗ ਕਰੇ ਅਤੇ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ।ਦੱਸ ਦਈਏ ਕਿ ਹਰਮੀਤ ਸਿੰਘ ਸਾਂਗਲਾ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ 'ਚ ਪੈਂਦੇ ਜ਼ਿਲ੍ਹਾ ਸਾਂਗਲਾ ਦੇ ਕਸਬੇ ਚਕਾਸੇਰ ਦੇ ਰਹਿਣ ਵਾਲੇ ਹਨ।ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਉੱਤਮ ਰਾਮ ਸਿੰਘ ਹੈ।ਸਿੱਖ ਨੌਜਵਾਨ ਹਰਮੀਤ ਸਿੰਘ ਦੀ ਨਿਯੁਕਤੀ ਉਸ ਦੀ ਕਾਬਲੀਅਤ ਦੇ ਆਧਾਰ 'ਤੇ ਪ੍ਰਸਿੱਧ ਪਾਕਿਸਤਾਨੀ ਨਿਊਜ਼ ਚੈਨਲ ਏਟੀਵੀ ਵਿਚ ਬਤੌਰ ਅਨਾਊਂਸਰ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਹਰਮੀਤ ਸਿੰਘ ਨੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਲੰਬਾ ਸਮਾਂ ਮਲੇਸ਼ੀਆ ਵਿਚ ਰਹਿਣ ਤੋਂ ਬਾਅਦ ਹੁਣ ਪੱਕੇ ਤੌਰ 'ਤੇ ਪਾਕਿਸਤਾਨ ਵਿਚ ਰਹਿਣ ਦਾ ਮਨ ਬਣਾ ਲਿਆ ਹੈ।ਇਸਲਾਮੀ ਮੁਲਕ ਪਾਕਿਸਤਾਨ ਵਿਚ ਕਿਸੇ ਸਿੱਖ ਨੌਜਵਾਨ ਨੂੰ ਇੰਨਾ ਵੱਡਾ ਮਾਣ ਹਾਸਲ ਹੋਣਾ ਸਿੱਖਾਂ ਲਈ ਖ਼ੁਸ਼ੀ ਦੀ ਗੱਲ ਹੈ।ਹੁਣ ਇਹ ਸਿੱਖ ਨੌਜਵਾਨ ਚੈਨਲ ਵਿਚ ਬਾਖ਼ੂਬੀ ਅਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ। -PTCNews


Top News view more...

Latest News view more...