ਵੱਡੀ ਸਾਜ਼ਿਸ਼ ਦੀ ਫਿਰਾਕ ਵਿਚ ਪਾਕਿ, ਕੰਟਰੋਲ ਲਾਈਨ ਨਾਲ ਲੱਗਦੇ ਪਿੰਡ ਕਰਾ ਰਿਹੈ ਖਾਲੀ

By Baljit Singh - June 08, 2021 11:06 am

ਪੁੰਛ: ਪਾਕਿਸਤਾਨ ਭਾਰਤ ਦੇ ਖਿਲਾਫ ਫਿਰ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਉਹ ਪੁੰਛ ਜ਼ਿਲੇ ਦੀ ਸੀਮਾ ਦੇ ਉਸ ਪਾਰ ਵੱਡੀ ਗਿਣਤੀ ਵਿਚ ਹਥਿਆਰ ਅਤੇ ਫੌਜ ਦੇ ਇਲਾਵਾ ਜਵਾਨਾਂ ਨੂੰ ਤਾਇਨਾਤ ਕਰ ਰਿਹਾ ਹੈ। ਉੱਥੋਂ ਦੇ ਪਿੰਡਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ। ਪਾਕਿਸਤਾਨੀ ਫੌਜ ਦੀ ਹਰਕੱਤ ਉਸ ਦੇ ਨਾਪਾਕ ਇਰਾਦੇ ਦੇ ਵੱਲ ਸੰਕੇਤ ਕਰ ਰਹੀ ਹੈ।

ਪੜੋ ਹੋਰ ਖਬਰਾਂ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ ‘ਚ 7 ਸਾਲ ਦੀ ਜੇਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁੰਛ ਜ਼ਿਲੇ ਦੇ ਖੜੀ ਕਰਮਾੜਾ ਅਤੇ ਦੇਗਵਾਰ ਸੈਕਟਰ ਦੇ ਉਸ ਪਾਰ ਪਾਕਿਸਤਾਨੀ ਇਲਾਕੇ ਦੇ ਤੋਲੀ ਪੀਰ ਵਿਚ ਕਈ ਦਿਨ ਤੋਂ ਪਾਕਿਸਤਾਨੀ ਸੈਨਿਕਾਂ ਦੀ ਕਾਫ਼ੀ ਹਲਚਲ ਵੇਖੀ ਜਾ ਰਹੀ ਹੈ। ਉਹ ਕੰਟਰੋਲ ਲਾਈਨ ਦੇ ਨਜ਼ਦੀਕ ਫੌਜ ਦੀ ਭੀੜ ਅਤੇ ਆਧੁਨਿਕ ਹਥਿਆਰ ਇਕੱਠੇ ਕਰ ਰਿਹਾ ਹੈ। ਇਸ ਕੰਮ ਵਿਚ ਹੈਲੀਕਾਪਟਰ ਅਤੇ ਬੁਲੇਟਪਰੂਫ ਗੱਡੀਆਂ ਦੀ ਸਹਾਇਤਾ ਲਈ ਜਾ ਰਹੀ ਹੈ।

ਪੜੋ ਹੋਰ ਖਬਰਾਂ: ਨੇਜ਼ਲ ਵੈਕਸੀਨ: ਜਾਣੋ ਕਿਵੇਂ ਹੋਵੇਗੀ ਇਸਤੇਮਾਲ, ਇਸ ਵਿਚ ਮੌਜੂਦਾ ਕੋਵਿਡ ਟੀਕੇ ਤੋਂ ਕੀ ਹੈ ਵੱਖਰਾ?

ਉਥੇ ਹੀ ਤੋਲੀ ਪੀਰ ਇਲਾਕੇ ਦੇ ਨਜ਼ਦੀਕੀ ਪਿੰਡ ਤੋਂ ਪਿੰਡ ਵਾਲਿਆਂ ਨੂੰ ਜ਼ਬਰਨ ਕੱਢ ਕੇ ਪਿੰਡ ਨੂੰ ਖਾਲੀ ਕਰਵਾਇਆ ਗਿਆ ਹੈ। ਪਿੰਡ ਵਾਲਿਆਂ ਨੂੰ ਤਹਿਸੀਲ ਬਾਗ ਵਿਚ ਭੇਜ ਦਿੱਤਾ ਗਿਆ ਹੈ। ਤੋਲੀ ਪੀਰ ਇਲਾਕੇ ਵਿਚ ਪਾਕਿਸਤਾਨੀ ਫੌਜੀ ਹਰਕੱਤ ਵਿਚ ਹੈ।

ਜਾਣਕਾਰੀ ਅਨੁਸਾਰ ਹਾਲ ਦੇ ਦਿਨਾਂ ਵਿਚ ਸਥਾਨਕ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਪਾਕਿਸਤਾਨੀ ਫੌਜ ਅਤੇ ਹੋਰ ਕਿਸੇ ਮਿੱਤਰ ਦੇਸ਼ ਦੀ ਫੌਜ ਦਾ ਸਾਂਝਾ ਜੰਗੀ ਅਭਿਆਸ ਹੋਵੇਗਾ ਪਰ ਕੁੱਝ ਦਿਨਾਂ ਦੇ ਬਾਅਦ ਇਲਾਕੇ ਨੂੰ ਫੌਜੀ ਛਾਉਨੀ ਵਿਚ ਬਦਲ ਦਿੱਤਾ ਗਿਆ ਅਤੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸੈਨਿਕਾਂ ਦੇ ਨਾਲ ਚੀਨ ਦੀ ਫੌਜ ਵੀ ਤਾਇਨਾਤ ਹੈ, ਜੋ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਸਰਹੱਦ ਉੱਤੇ ਵੱਧਦੀ ਹਲਚਲ ਨੂੰ ਵੇਖ ਕੇ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਚੌਕਸੀ ਪਹਿਲਾਂ ਤੋਂ ਜ਼ਿਆਦਾ ਵਧਾ ਦਿੱਤੀ ਹੈ।

ਪੜੋ ਹੋਰ ਖਬਰਾਂ: ਦੇਸ਼ ‘ਚ 63 ਦਿਨ ਬਾਅਦ ਇੱਕ ਲੱਖ ਤੋਂ ਘੱਟ ਕੋਰੋਨਾ ਕੇਸ, ਮੌਤਾਂ ਦੀ ਗਿਣਤੀ 3.5 ਲੱਖ ਪਾਰ

ਤੁਹਾਨੂੰ ਦੱਸ ਦਈਏ ਕਿ ਇਸ ਸਾਲ 25 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਡੀਜੀਐੱਮਓ ਪੱਧਰ ਉੱਤੇ ਗੱਲਬਾਤ ਹੋਈ ਸੀ, ਜਿਸ ਵਿਚ ਜੰਗਬੰਦੀ ਉੱਤੇ ਹੋਏ ਸਮਝੌਤੇ ਉੱਤੇ ਅਮਲ ਕਰਨ ਦੀ ਸਹਿਮਤੀ ਬਣੀ ਸੀ। ਉਦੋਂ ਤੋਂ ਹੁਣ ਤੱਕ ਐੱਲਓਸੀ ਉੱਤੇ ਖਾਮੋਸ਼ੀ ਹੈ। ਹਾਲਾਂਕਿ ਅੰਤਰਰਾਸ਼ਟਰੀ ਸਰਹੱਦ ਉੱਤੇ ਦੋ ਵਾਰ ਫਾਇਰਿੰਗ ਹੋ ਚੁੱਕੀ ਹੈ। ਹੁਣ ਪਾਕਿਸਤਾਨ ਦੀ ਸ਼ੱਕੀ ਹਰਕੱਤ ਉੱਤੇ ਸ਼ੱਕ ਹੈ ਕਿ ਐੱਲਓਸੀ ਉੱਤੇ ਫਿਰ ਤਨਾਅ ਵਧਾ ਸਕਦਾ ਹੈ।

-PTC News

adv-img
adv-img