Thu, Apr 25, 2024
Whatsapp

ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਨਿਕਲਣਗੇ ਗੰਭੀਰ ਸਿੱਟੇ :ਕੈਪਟਨ

Written by  Shanker Badra -- November 26th 2018 04:22 PM -- Updated: November 26th 2018 04:28 PM
ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਨਿਕਲਣਗੇ ਗੰਭੀਰ ਸਿੱਟੇ :ਕੈਪਟਨ

ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਨਿਕਲਣਗੇ ਗੰਭੀਰ ਸਿੱਟੇ :ਕੈਪਟਨ

ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਨਿਕਲਣਗੇ ਗੰਭੀਰ ਸਿੱਟੇ :ਕੈਪਟਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖੂਨ ਦੇ ਆਖ਼ਰੀ ਕਤਰੇ ਤੱਕ ਸਰਹੱਦੋਂ ਪਾਰਲੇ ਅੱਤਵਾਦ ਤੋਂ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਦਾ ਸੰਕਲਪ ਕਰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।ਕਰਤਾਰਪੁਰ ਲਾਂਘੇ ਨੂੰ ਬਣਾਉਣ ਲਈ ਭਾਰਤ ਦੀ ਪਹੁੰਚ ਦੇ ਜਵਾਬ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਏ ਗਏ ਫੈਸਲੇ ਲਈ ਉਨਾਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਜਵਾ ਵੱਲੋਂ ਭਾਰਤੀ ਫੌਜੀਆਂ ਅਤੇ ਬੇਗੁਨਾਹ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਰਾਹੀਂ ਅੱਤਵਾਦ ਨੂੰ ਬੜਾਵਾ ਦੇਣ ਲਈ ਸਰਕਾਰੀ ਸਪਾਂਸਰ ਅੱਤਵਾਦ ਵਾਸਤੇ ਤਿੱਖੀ ਆਲੋਚਨਾ ਕੀਤੀ।Pakistan India Against Violence did not stop Serious consequences :Captainਉਨਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਆਪਣੀ ਫੌਜ ਦੀ ਲਗਾਮ ਸੰਭਾਲਣ ਅਤੇ ਭਾਰਤੀ ਹੱਥਿਆਰਬੰਦ ਫੌਜਾਂ ਅਤੇ ਲੋਕਾਂ ਵਿਰੁੱਧ ਅੱਤਵਾਦ ਤੁਰੰਤ ਖਤਮ ਕਰਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਰਤ ਵੱਲੋਂ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜਿਸ ਦੀ ਫੌਜ ਆਪਣੇ ਗੁਆਂਢੀ ਦੇਸ਼ ਨਾਲ ਵੱਡੀ ਹੈ।ਅੱਤਵਾਦ ਦੇ ਮੁੱਦੇ ’ਤੇ ਸਖ਼ਤ ਰੁੱਖ ਅਪਣਾਉਂਦਿਆਂ ਜਿਸ ਦਾ ਤੁਰੰਤ ਬਾਅਦ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਸਮਰਥਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਮਨ ਸ਼ਾਤੀ ਵਾਲਾ ਦੇਸ਼ ਹੈ ਅਤੇ ਇਹ ਹਿੰਸਾ ਨਹੀਂ ਚਾਹੁੰਦਾ ਪਰ ਜੇ ਇਸ ਦੀ ਸ਼ਾਂਤੀ ਅਤੇ ਪ੍ਰਭੁਸੱਤਾ ਨੂੰ ਲਗਾਤਾਰ ਚੁਣੌਤੀ ਦਿੱਤੀ ਗਈ ਤਾਂ ਇਹ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ। ਕਰਤਾਰਪੁਰ ਲਾਂਘੇ ਵਾਸਤੇ ਨੀਂਹ ਪੱਥਰ ਰੱਖਣ ਲਈ ਪਾਕਿਸਤਾਨ ਦਾ ਸੱਦਾ ਪ੍ਰਵਾਨ ਕਰਨ ਦੀ ਰਾਇ ਰੱਖਣ ਵਾਲਿਆਂ ਉੱਤੇ ਵਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਹਰ ਰੋਜ਼ ਉਨਾਂ ਵੱਲੋਂ ਬੇਗੁਨਾਹ ਭਾਰਤੀ ਨਾਗਰਿਕ ਅਤੇ ਫੌਜੀ ਮਾਰੇ ਜਾ ਰਹੇ ਹਨ ਤਾਂ ਉਹ ਉੱਥੇ ਕਿਸ ਤਰਾਂ ਜਾ ਸਕਦੇ ਹਨ।ਉਨਾਂ ਕਿਹਾ, ‘‘ਮੈਂ ਕਰਤਾਰਪੁਰ ਜਾਣਾ ਚਾਹੁੰਦਾ ਹਾਂ ਅਤੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਗੁਰਦੁਆਰਿਆਂ ਵਿੱਚ ਮੁੜ ਨਤਮਸਤਕ ਹੋਣਾ ਚਾਹੁੰਦਾ ਹਾਂ, ਪਰ ਮੈਂ ਉੱਥੇ ਜਾ ਨਹੀਂ ਸਕਦਾ ਕਿਉਂਕਿ ਪਾਕਿਸਤਾਨ ਹਰ ਰੋਜ਼ ਮੇਰੇ ਲੋਕਾਂ ਨੂੰ ਮਾਰ ਰਿਹਾ ਹੈ।Pakistan India Against Violence did not stop Serious consequences :Captainਪੰਜਾਬ ਵੱਲੋਂ 20 ਸਾਲ ਖੂਨ-ਖ਼ਰਾਬਾ ਦੇਖੇ ਜਾਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਦਾ ਕਰਤਾਰਪੁਰ ਸਾਹਿਬ ਨਾਲ ਨੇੜੇ ਦਾ ਨਾਤਾ ਰਿਹਾ ਹੈ ਪਰ ਇਕ ਮੁੱਖ ਮੰਤਰੀ ਵਜੋਂ ਉਨਾਂ ਦੀ ਸੂਬੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਹੈ ਜਿਸ ਨੂੰ ਪਾਕਿਸਤਾਨ ਕਮਜ਼ੋਰ ਕਰਨਾ ਚਾਹੁੰਦਾ ਹੈ।ਪਾਕਿਸਤਾਨ ਫੌਜ ਦੇ ਮੁਖੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਇਕ ਫੌਜੀ ਹੋਣ ਦੇ ਨਾਤੇ ਫੌਜੀਆਂ ਦੀਆਂ ਹੱਤਿਆਵਾਂ ਦੇ ਪਿੱਛੇ ਕਿਸੇ ਵੀ ਤਰਾਂ ਦੇ ਤਰਕ ਨੂੰ ਨਹੀਂ ਦੇਖਦੇ।ਉਨਾਂ ਨੇ ਕਿਹਾ ਕਿ ਇਹ ਬੁਜ਼ਦਿਲੀ ਵਾਲੀ ਕਾਰਵਾਈ ਹੈ ਨਾ ਕਿ ਕਿਸੇ ਫੌਜੀ ਵਾਲੀ।ਫੌਜੀਆਂ ਨੂੰ ਦੇਸ਼ ਦੀ ਸੁਰੱਖਿਆ ਅਤੇ ਦੇਸ਼ ਸੇਵਾ ਦਾ ਪਾਠ ਪੜਾਇਆ ਜਾਂਦਾ ਹੈ ਨਾ ਕਿ ਬੇਗੁਨਾਹਾਂ ਦੀਆਂ ਹੱਤਿਆਵਾਂ ਕਰਨ ਦਾ।ਮੁੱਖ ਮੰਤਰੀ ਨੇ ਜਨਰਲ ਬਾਜਵਾ ਨੂੰ ਤੁਰੰਤ ਹਟਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਪਾਕਿਸਤਾਨੀ ਫੌਜ ਨੂੰ ਸਿੱਖਣਾ ਚਾਹੀਦਾ ਹੈ।Pakistan India Against Violence did not stop Serious consequences :Captainਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26/11 ਦਾ ਮੁੰਬਈ ਹਮਲਾ ਭਾਰਤ ਵਿੱਚ ਪਾਕਿਸਤਾਨ ਦੀ ਸ਼ਹਿ ਹਾਸਲ ਅੱਤਵਾਦ ਦੀ ਭਿਆਨਕ ਯਾਦ ਦਿਵਾਉਂਦਾ ਹੈ।ਉਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਵਿੱਚ ਦੀਨਾਨਗਰ ਅਤੇ ਪਠਾਨਕੋਟ ਹਮਲੇ ਵੀ ਪਾਕਿਸਤਾਨ ਦੇ ਬੇਲਗਾਮ ਅੱਤਵਾਦ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ।ਅੱਤਵਾਦ ਨੂੰ ਪਾਗਲਪਣ ਦੱਸਦਿਆਂ ਨਾਇਡੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤੀ ਜ਼ਾਹਰ ਕਰਦਿਆਂ ਪ੍ਰਣ ਲਿਆ ਕਿ ਭਾਰਤ ਆਪਣੇ ਲੋਕਾਂ ਦਾ ਕਤਲ ਕੀਤੇ ਜਾਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗਾ।ਉਨਾਂ ਕਿਹਾ ਕਿ ਭਾਰਤ ਅਮਨ-ਸ਼ਾਂਤੀ ਅਤੇ ਦੋਸਤਾਨਾ ਮਾਹੌਲ ਚਾਹੁੰਦਾ ਹੈ ਅਤੇ ਇਹ ਆਪਣੀ ਧਰਤੀ ’ਤੇ ਅੱਤਵਾਦ ਨੂੰ ਪੈਰ ਨਾ ਪਸਾਰਨ ਦੇਵੇਗਾ।ਉਨਾਂ ਨੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਮੁਲਕਾਂ ਨੂੰ ਵੀ ਇਹ ਰਸਤਾ ਤਿਆਗਣ ਦੀ ਅਪੀਲ ਕੀਤੀ।Pakistan India Against Violence did not stop Serious consequences :Captainਉਪ ਰਾਸ਼ਟਰਪਤੀ ਨੇ ਕਿਹਾ ਕਿ ਅਮਨ-ਸ਼ਾਂਤੀ, ਪ੍ਰਗਤੀ ਲਈ ਲੋੜੀਂਦੀ ਸ਼ਰਤ ਹੈ ਅਤੇ ਭਾਰਤ ਆਪਣੇ ਗੁਆਂਢੀਆਂ ਨਾਲ ਅਮਨਮਈ ਰਿਸ਼ਤੇ ਜੋੜਨ ਦੇ ਨਾਲ-ਨਾਲ ਇਹ ਵੀ ਚਾਹੁੰਦਾ ਹੈ ਕਿ ਅਮਨ ਦੀ ਕਾਇਮੀ ਲਈ ਗੁਆਂਢੀ ਵੀ ਆਪਣੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ। -PTCNews


Top News view more...

Latest News view more...