Fri, Apr 26, 2024
Whatsapp

ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

Written by  Jashan A -- April 15th 2019 04:40 PM -- Updated: April 15th 2019 04:44 PM
ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !,ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿੱਖ ਸੰਗਤਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਪਾਕਿ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ 12 ਨਵੰਬਰ ਨੂੰ ਹੋ ਸਕਦਾ ਹੈ। [caption id="attachment_282982" align="aligncenter" width="300"]kartarpur corridor ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ ![/caption] ਜਿਸ ਦਾ ਐਲਾਨ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਕਰ ਦਿੱਤਾ ਗਿਆ।ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ 12 ਨਵੰਬਰ ਨੂੰ ਕੀਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਂਘੇ ਦਾ ਉਦਘਾਟਨ ਕਰਨਗੇ। ਹੋਰ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲਈ ਸਜਾਵਟ ਦਾ ਅਲੌਕਿਕ ਦ੍ਰਿਸ਼, ਸੰਗਤਾਂ ਨੇ ਜਗਾਏ ਘਿਓ ਦੇ ਦੀਵੇ, ਦੇਖੋ ਤਸਵੀਰਾਂ [caption id="attachment_282983" align="aligncenter" width="300"]kartarpur corridor ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ ![/caption] ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17 ਸਾਲ 5 ਮਹੀਨੇ 9 ਦਿਨ ਬਤੀਤ ਕੀਤੇ ਸਨ।ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1561 ਸੰਮਤ ਵਿੱਚ ਇਹ ਨਗਰ ਵਸਾਇਆ ਤੇ ਉਦਾਸੀਆਂ ਸੰਪੁਰਨ ਕਰਨ ਤੋਂ ਬਾਅਦ ਏਥੇ ਵਾਸ ਕੀਤਾ ਸੀ। [caption id="attachment_282981" align="aligncenter" width="300"]kartarpur corridor ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ ![/caption] ਇਸ ਦੇ ਨਾਲ ਹੀ ਜਗਤ ਗੁਰੂ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਵੀ ਉਪਦੇਸ਼ ਦਿੱਤਾ।ਜਿਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਇਨ੍ਹਾਂ ਇਤਿਹਾਸਿਕ ਥਾਵਾਂ ਨਾਲ ਜੁੜੀਆਂ ਹੋਈਆਂ ਹਨ।ਇਸੇ ਕਾਰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰੋਜ਼ ਅਰਦਾਸ ਕੀਤੀ ਜਾਂਦੀ ਹੈ। -PTC News


Top News view more...

Latest News view more...