ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ ‘ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

kartarpur corridor
ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ 'ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ ‘ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !,ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿੱਖ ਸੰਗਤਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਪਾਕਿ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ 12 ਨਵੰਬਰ ਨੂੰ ਹੋ ਸਕਦਾ ਹੈ।

kartarpur corridor
ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ ‘ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

ਜਿਸ ਦਾ ਐਲਾਨ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਕਰ ਦਿੱਤਾ ਗਿਆ।ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ 12 ਨਵੰਬਰ ਨੂੰ ਕੀਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਂਘੇ ਦਾ ਉਦਘਾਟਨ ਕਰਨਗੇ।

ਹੋਰ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲਈ ਸਜਾਵਟ ਦਾ ਅਲੌਕਿਕ ਦ੍ਰਿਸ਼, ਸੰਗਤਾਂ ਨੇ ਜਗਾਏ ਘਿਓ ਦੇ ਦੀਵੇ, ਦੇਖੋ ਤਸਵੀਰਾਂ

kartarpur corridor
ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ ‘ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17 ਸਾਲ 5 ਮਹੀਨੇ 9 ਦਿਨ ਬਤੀਤ ਕੀਤੇ ਸਨ।ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1561 ਸੰਮਤ ਵਿੱਚ ਇਹ ਨਗਰ ਵਸਾਇਆ ਤੇ ਉਦਾਸੀਆਂ ਸੰਪੁਰਨ ਕਰਨ ਤੋਂ ਬਾਅਦ ਏਥੇ ਵਾਸ ਕੀਤਾ ਸੀ।

kartarpur corridor
ਸਿੱਖ ਸੰਗਤਾਂ ਲਈ ਵੱਡੀ ਖਬਰ, ਪਾਕਿ ‘ਚ ਕਰਤਾਰਪੁਰ ਲਾਂਘੇ ਦਾ 12 ਨਵੰਬਰ ਨੂੰ ਹੋ ਸਕਦਾ ਹੈ ਉਦਘਾਟਨ !

ਇਸ ਦੇ ਨਾਲ ਹੀ ਜਗਤ ਗੁਰੂ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਵੀ ਉਪਦੇਸ਼ ਦਿੱਤਾ।ਜਿਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਇਨ੍ਹਾਂ ਇਤਿਹਾਸਿਕ ਥਾਵਾਂ ਨਾਲ ਜੁੜੀਆਂ ਹੋਈਆਂ ਹਨ।ਇਸੇ ਕਾਰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰੋਜ਼ ਅਰਦਾਸ ਕੀਤੀ ਜਾਂਦੀ ਹੈ।

-PTC News